Breaking News
Home / ਕੈਨੇਡਾ / Front / ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਚੌਥਾ ਅਪਰਾਧਿਕ ਮਾਮਲਾ ਦਰਜ

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਚੌਥਾ ਅਪਰਾਧਿਕ ਮਾਮਲਾ ਦਰਜ

ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ ’ਚ ਟਰੰਪ ’ਤੇ 13 ਆਰੋਪ ਹੋਏ ਤੈਅ
ਐਟਲਾਂਟਾ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਜਾਰਜੀਆ ਦੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੇ ਮਾਮਲੇ ਇਕ ਹੋਰ ਅਪਰਾਧਿਕ ਕੇਸ ਦਰਜ ਹੋਇਆ ਹੈ। ਟਰੰਪ ’ਤੇ ਪੰਜ ਮਹੀਨਿਆਂ ਦੌਰਾਨ ਇਹ ਚੌਥਾ ਅਪਰਾਧਿਕ ਕੇਸ ਦਰਜ ਹੋਇਆ ਹੈ ਅਤੇ ਇਸ ਮਾਮਲੇ ’ਚ ਟਰੰਪ ਤੋਂ ਇਲਾਵਾ 18 ਹੋਰ ਵਿਅਕਤੀਆਂ ਨੂੰ ਵੀ ਆਰੋਪੀ ਠਹਿਰਾਇਆ ਗਿਆ ਹੈ। ਟਰੰਪ ਖਿਲਾਫ਼ ਦਾਖਲ ਕੀਤੀ ਗਈ ਚਾਰਜਸ਼ੀਟ ਅਨੁਸਾਰ 41 ਵਿਚੋਂ 13 ਚਾਰਜ਼ਿਜ਼ ਵਿਚ ਡੋਨਾਲਡ ਟਰੰਪ ਦਾ ਨਾਮ ਸ਼ਾਮਿਲ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਟਰੰਪ ਅਤੇ ਉਨ੍ਹਾਂ ਸਾਥੀਆਂ ਨਾਲ ਮਿਲ ਕੇ ਜਾਣ-ਬੁੱਝ ਕੇ ਚੋਣ ਨਤੀਜਿਆਂ ਨੂੰ ਆਪਣੇ ਪੱਖ ਵਿਚ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਸਾਰੇ ਆਰੋਪੀਆਂ ਨੂੰ ਇਕ ਅਪਰਾਧਿਕ ਸੰਗਠਨ ਦੱਸਿਆ ਗਿਆ ਹੈ ਅਤੇ ਉਨ੍ਹਾਂ ’ਤੇ ਝੂਠੇ ਬਿਆਨ ਦੇਣ, ਜਾਅਲਸਾਜ਼ੀ, ਗਵਾਹਾਂ ਨੂੰ ਪ੍ਰਭਾਵਿਤ ਕਰਨ, ਰਾਜ ਨੂੰ ਧੋਖਾ ਦੇਣ ਦੀ ਸਾਜ਼ਿਸ਼ ਕਰਨ, ਚੋਰੀ ਅਤੇ ਝੂਠੀ ਗਵਾਹੀ ਦੇ ਚਾਰਜ ਲਗਾਏ ਗਏ ਹਨ। ਇਨ੍ਹਾਂ ਵਿਚੋਂ ਸਭ ਤੋਂ ਗੰਭੀਰ ਚਾਰਜ ਰਾਕੇਟੀਅਰ ਅਤੇ ਕਰੱਪਸ਼ਨ ਆਰਗੇਨਾਈਜੇਸ਼ਨ ਐਕਟ ਦੀ ਉਲੰਘਣਾ ਦਾ ਹੈ। ਜਿਸ ਅਨੁਸਾਰ ਸਾਬਕਾ ਅਮਰੀਕੀ ਰਾਸ਼ਟਰਤੀ ਡੋਨਾਲਡ ਟਰੰਪ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ। ਜਿਸ ਚਲਦਿਆਂ ਕੋਰਟ ਵੱਲੋਂ ਡੋਨਾਲਡ ਟਰੰਪ ਨੂੰ 25 ਅਗਸਤ ਤੱਕ ਆਤਮ ਸਮਰਪਣ ਕਰਨ ਦਾ ਸਮਾਂ ਦਿੱਤਾ ਗਿਆ ਹੈ।

Check Also

ਸੁਪਰੀਮ ਕੋਰਟ ਨੇ ਪਤੰਜਲੀ ਕੋਲੋਂ ਮੁਆਫੀਨਾਮੇ ਦੀ ਅਸਲੀ ਕਾਪੀ ਮੰਗੀ

ਅਦਾਲਤ ਨੇ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦੀ ਵੀ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ ਗੁੰਮਰਾਹਕੁੰਨ …