15.6 C
Toronto
Tuesday, September 8, 2026
spot_img
Homeਪੰਜਾਬਸਿਪਾਹੀ ਖੁਦ ਨੂੰ ਦੱਸਦਾ ਰਿਹਾ ਮੁੱਖ ਮੰਤਰੀ ਦਾ ਨਿੱਜੀ ਸਲਾਹਕਾਰ

ਸਿਪਾਹੀ ਖੁਦ ਨੂੰ ਦੱਸਦਾ ਰਿਹਾ ਮੁੱਖ ਮੰਤਰੀ ਦਾ ਨਿੱਜੀ ਸਲਾਹਕਾਰ

ਸਿਪਾਹੀ ਖੁਦ ਨੂੰ ਦੱਸਦਾ ਰਿਹਾ ਮੁੱਖ ਮੰਤਰੀ ਦਾ ਨਿੱਜੀ ਸਲਾਹਕਾਰਅਫਸਰਾਂ ਨੂੰ ਧਮਕਾ ਕੇ ਕਰਾਉਂਦਾ ਰਿਹਾ ਕਈ ਕੰਮ – ਹੁਣ ਆਇਆ ਪੁਲਿਸ ਅੜਿੱਕੇ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਪੁਲਿਸ ਦਾ ਸਿਪਾਹੀ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਨਿੱਜੀ ਸਲਾਹਕਾਰ ਦੱਸ ਕੇ ਅਫਸਰਾਂ ਨੂੂੰ ਧਮਕਾਉਂਦਾ ਰਿਹਾ। ਇਸ ਸਿਪਾਹੀ ਨੇ ਕਈ ਅਫਸਰਾਂ ਨੂੰ ਧਮਕਾ ਕੇ ਕਈ ਕੰਮ ਵੀ ਕਰਵਾਏ ਪਰ ਹੁਣ ਜਦੋਂ ਮਾਈਨਿੰਗ ਡਾਇਰੈਕਟਰ ਨੂੰ ਫੋਨ ਕਰਕੇ ਧਮਕਾਇਆ ਤਾਂ ਸੱਚਾਈ ਸਾਹਮਣੇ ਆ ਗਈ। ਪੰਜਾਬ ਪੁਲਿਸ ਨੇ ਸਿਪਾਹੀ ਮਨਜਿੰਦਰ ਸਿੰਘ ਉਰਫ ਬੱਗਾ ਖਿਲਾਫ ਪਟਿਆਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮਨਜਿੰਦਰ ਨੂੰ ਗ੍ਰਿਫਤਾਰ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਵਾਸੀ ਐਮ.ਬੀ.ਏ. ਪਾਸ ਮਨਜਿੰਦਰ ਸਿੰਘ ਵੱਖ-ਵੱਖ ਸਰਕਾਰੀ ਅਧਿਕਾਰੀਆਂ ਨੂੰ ਫੋਨ ਕਰਦਾ ਸੀ ਅਤੇ ਅਕਸਰ ਖੁਦ ਨੂੰ ਮੁੱਖ ਮੰਤਰੀ ਦੇ ਨਿੱਜੀ ਸਹਾਇਕ ਕੁਲਦੀਪ ਸਿੰਘ ਵਜੋਂ ਪੇਸ਼ ਕਰਦਾ ਸੀ। ਇਸ ਵਿਅਕਤੀ ਕੋਲੋਂ 12 ਸਿਮ ਕਾਰਡ ਅਤੇ ਕਈ ਮੋਬਾਇਲ ਫੋਨ ਬਰਾਮਦ ਹੋਏ ਹਨ।

RELATED ARTICLES
POPULAR POSTS