-1.9 C
Toronto
Sunday, December 7, 2025
spot_img
Homeਪੰਜਾਬਸੰਸਦ ਮੈਂਬਰ ਭਜੀ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਖਿਲਾਫ਼ ਖੋਲ੍ਹਿਆ ਮੋਰਚਾ

ਸੰਸਦ ਮੈਂਬਰ ਭਜੀ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਖਿਲਾਫ਼ ਖੋਲ੍ਹਿਆ ਮੋਰਚਾ

ਕਿਹਾ : ਗਲਤ ਤਰੀਕੇ ਨਾਲ ਦਿੱਤੀ ਜਾ ਰਹੀ ਹੈ ਲਾਈਫ ਮੈਂਬਰਸ਼ਿਪ
ਚੰਡੀਗੜ੍ਹ/ਬਿਊਰੋ ਨਿਊਜ਼ : ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭਜੀ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਭਜੀ ਨੇ ਪੀਸੀਏ ਦੇ ਪ੍ਰਧਾਨ ਗੁਲਜ਼ਾਰ ਇੰਦਰ ਚਹਿਲ ’ਤੇ ਗੰਭੀਰ ਆਰੋਪ ਲਗਾਏ ਕਿ ਉਹ ਗਲਤ ਤਰੀਕੇ ਨਾਲ ਮੈਂਬਰਸ਼ਿਪ ਦੇ ਰਹੇ ਹਨ। ਹਰਭਜਨ ਸਿੰਘ ਭਜੀ ਪੀਸੀਏ ਦੇ ਐਡਵਾਈਜ਼ਰ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੀਸੀਏ ਦੇ ਸੈਕਟਰੀ ਦਿਲਸ਼ੇਰ ਖੰਨਾ ਅਤੇ ਸੈਕਟਰੀ ਸੁਰਜੀਤ ਰਾਏ ਨਾਲ ਅਪੈਕਸ ਕੌਂਸਲ ਦੇ 2 ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਚਿੱਠੀ ਲਿਖਣੀ ਪਈ। ਖਾਸ ਗੱਲ ਇਹ ਹੈ ਕਿ ਚਹਿਲ ਅਤੇ ਭਜੀ ਆਪਸ ’ਚ ਕਰੀਬੀ ਦੋਸਤ ਹਨ ਪ੍ਰੰਤੂ ਇਸ ਮੁੱਦੇ ’ਤੇ ਇਨ੍ਹਾਂ ਦੋਵਾਂ ਦਰਮਿਆਨ ਟਕਰਾਅ ਪੈਦਾ ਹੋ ਗਿਆ ਹੈ। ਭਜੀ ਨੇ ਕਿਹਾ ਕਿ ਪੀਸੀਏ ਪ੍ਰਧਾਨ ਗੁਲਜਾਰ ਇੰਦਰ ਚਹਿਲ ਆਪਣੇ ਪੱਖ ’ਚ ਵੋਟਾਂ ਪਵਾਉਣ ਲਈ ਲਗਭਗ 150 ਮੈਂਬਰਾਂ ਨੂੰ ਸ਼ਾਮਲ ਰਹੇ ਹਨ ਜੋ ਐਸੋਸੀਏਸ਼ਨ ਦੇ ਹਿੱਤ ’ਚ ਨਹੀਂ ਹੈ। ਇਸ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਹੈ। ਭਜੀ ਨੇ ਕਿਹਾ ਕਿ ਚਹਿਲ ਜਨਰਲ ਬਾਡੀ ਅਤੇ ਚੀਫ਼ ਐਡਵਾਈਜ਼ਰ ਦੀ ਸਲਾਹ ਲਏ ਬਿਨਾ ਹੀ ਫੈਸਲੇ ਲੈ ਰਹੇ ਹਨ ਜੋ ਖੇਡ ਨੀਤੀ, ਬੀਸੀਸੀਆਈ ਦੇ ਸੰਵਿਧਾਨ ਅਤੇ ਪੀਸੀਏ ਦੇ ਦਿਸ਼ਾ ਨਿਰਦੇਸ਼ਾਂ ਅਤੇ ਨੈਤਿਕ ਮਾਪਦੰਡਾਂ ਦੀ ਉਲੰਘਣਾ ਹੈ। ਭਜੀ ਨੇ ਕਿਹਾ ਕਿ ਉਹ ਜਲਦੀ ਹੀ ਇਸ ਮੁੱਦੇ ਨੂੰ ਲੈ ਕੇ ਬੀਸੀਸੀਆਈ ਦੇ ਸਾਹਮਣੇ ਜਾਣਗੇ ਅਤੇ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਫੈਸਲਿਆਂ ’ਚ ਚੀਫ਼ ਐਡਵਾਈਜ਼ਰ ਦੀ ਰਾਏ ਜ਼ਰੂਰ ਲਈ ਜਾਵੇ।

 

RELATED ARTICLES
POPULAR POSTS