0.2 C
Toronto
Wednesday, December 3, 2025
spot_img
HomeਕੈਨੇਡਾFrontਭਾਰਤ ਤੇ ਚੀਨ ਦੀਆਂ ਫੌਜਾਂ ਪੂਰਬੀ ਲੱਦਾਖ ਦੀ ਸਰਹੱਦ ਤੋਂ ਪਿੱਛੇ ਹਟੀਆਂ

ਭਾਰਤ ਤੇ ਚੀਨ ਦੀਆਂ ਫੌਜਾਂ ਪੂਰਬੀ ਲੱਦਾਖ ਦੀ ਸਰਹੱਦ ਤੋਂ ਪਿੱਛੇ ਹਟੀਆਂ

ਚਾਰ ਦਿਨ ਪਹਿਲਾਂ ਭਾਰਤ ਤੇ ਚੀਨ ਵਿਚਾਲੇ ਹੋਇਆ ਸੀ ਸਮਝੌਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਤੇ ਚੀਨ ਦੀਆਂ ਫੌਜਾਂ ਪੂਰਬੀ ਲੱਦਾਖ ਦੀ ਸਰਹੱਦ ਤੋਂ ਪਿੱਛੇ ਹਟਣੀਆਂ ਸ਼ੁਰੂ ਹੋ ਗਈਆਂ ਹਨ। ਚਾਰ ਦਿਨ ਪਹਿਲਾਂ ਹੋਏ ਪੈਟਰੋਲਿੰਗ ਸਮਝੌਤੇ ਤੋਂ ਬਾਅਦ ਭਾਰਤ ਅਤੇ ਚੀਨ ਦੀਆਂ ਫੌਜਾਂ ਪਿੱਛੇ ਹਟੀਆਂ ਹਨ। ਦੋਵੇਂ ਦੇਸ਼ਾਂ ਦੀਆਂ ਫੌਜਾਂ ਨੇ ਆਪਣੇ ਟੈਂਟ, ਗੱਡੀਆਂ ਅਤੇ ਮਿਲਟਰੀ ਨਾਲ ਸਬੰਧਤ ਸਮਾਨ ਸਰਹੱਦ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਅਤੇ ਚੀਨ ਵਿਚ ਸਰਹੱਦ ’ਤੇ 21 ਅਕਤੂਬਰ ਨੂੰ ਪੈਟਰੋਲਿੰਗ ਸਿਸਟਮ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਸ ਨਾਲ ਮਈ 2020 ਵਿਚ ਹੋਈ ਗਲਵਾਨ ਝੜਪ ਤੋਂ ਪਹਿਲਾਂ ਵਾਲੀ ਸਥਿਤੀ ਵਾਪਸ ਲਿਆਂਦੀ ਜਾਵੇਗੀ। ਜ਼ਿਕਰਯੋਗ ਹੈ ਕਿ 21 ਅਕਤੂਬਰ ਨੂੰ ਦੋਵੇਂ ਦੇਸ਼ਾਂ ਦੇ ਕੋਰ ਕਮਾਂਡਰਾਂ ਨੇ ਸਵੇਰੇ ਸਾਢੇ 4 ਵਜੇ ਫਾਈਨਲ ਸਮਝੌਤੇ ’ਤੇ ਦਸਤਖਤ ਕੀਤੇ ਸਨ। ਇਸ ਤੋਂ ਬਾਅਦ ਹੀ ਦੋਵੇਂ ਦੇਸ਼ਾਂ ਦੀਆਂ ਫੌਜਾਂ ਛੋਟੀਆਂ-ਛੋਟੀਆਂ ਟੁਕੜੀਆਂ ਵਿਚ ਪਿੱਛੇ ਹਟਣੀਆਂ ਸ਼ੁਰੂ ਹੋਈਆਂ ਹਨ।
RELATED ARTICLES
POPULAR POSTS