6.6 C
Toronto
Sunday, May 10, 2026
spot_img
Homeਪੰਜਾਬਮੁਕਾਬਲੇ ਤੋਂ ਬਾਅਦ ਗੈਂਗਸਟਰ ਬਬਲੂ ਨੂੰ ਕੀਤਾ ਗਿਆ ਗਿ੍ਰਫ਼ਤਾਰ

ਮੁਕਾਬਲੇ ਤੋਂ ਬਾਅਦ ਗੈਂਗਸਟਰ ਬਬਲੂ ਨੂੰ ਕੀਤਾ ਗਿਆ ਗਿ੍ਰਫ਼ਤਾਰ

ਜਖਮੀ ਰਣਜੋਧ ਬਬਲੂ ਨੂੰ ਹਸਪਤਾਲ ਵਿਚ ਕਰਵਾਇਆ ਭਰਤੀ
ਗੁਰਦਾਸਪੁਰ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ’ਚ ਲਗਭਗ 4 ਘੰਟੇ ਚੱਲੇ ਮੁਕਾਬਲੇ ਤੋਂ ਤੋਂ ਬਾਅਦ ਖਤਰਨਾਕ ਗੈਂਗਸਟਰ ਰਣਜੋਤ ਬਬਲੂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਉਸ ਨੂੰ ਗੋਲੀ ਵੀ ਲੱਗੀ ਹੈ। ਪੰਜਾਬ ਪੁਲਸ ਘਰ ਤੋਂ ਹੀ ਉਸਦਾ ਪਿੱਛਾ ਕਰ ਰਹੀ ਸੀ, ਜਿਸ ਤੋਂ ਬਾਅਦ ਉਹ ਗੁਰਦਾਸਪੁਰ ’ਚ ਬਟਾਲਾ-ਜਲੰਧਰ ਰੋਡ ’ਤੇ ਅੱਚਲ ਸਾਹਿਬ ਦੇ ਨੇੜੇ ਪੈਂਦੇ ਪਿੰਡ ਕੋਟਲਾ ਬੋਝਾ ਸਿੰਘ ’ਚ ਗੰਨੇ ਦੇ ਖੇਤਾਂ ਵਿਚ ਛੁਪ ਗਿਆ, ਜਿੱਥੇ ਪੰਜਾਬ ਪੁਲਿਸ ਵੱਲੋਂ ਚਲਾਏ ਗਏ ਸਰਚ ਅਪ੍ਰੇਸ਼ਨ ਦੌਰਾਨ ਉਸ ਨੂੰ ਗਿ੍ਰਫ਼ਤਾਰ ਕਰ ਲਿਆ। ਇਸ ਦੌਰਾਨ ਗੈਂਗਸਟਰ ਨੇ 30 ਅਤੇ ਪੁਲਿਸ ਵੱਲੋਂ 40 ਰਾਊਂਡ ਫਾਈਰਿੰਗ ਕੀਤੀ ਗਈ। ਗਿ੍ਰਫ਼ਤਾਰ ਕੀਤੇ ਗਏ ਗੈਂਗਸਟਰ ਬਬਲੂ ਤੋਂ 2 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਬਟਾਲਾ ਦੇ ਐਸ ਐਸ ਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਰਣਜੋਧ ਬਬਲੂ ’ਤੇ ਅੰਮਿ੍ਰਤਸਰ ’ਚ 4-5 ਕੇਸ ਦਰਜ ਹਨ। ਲੰਘੇ 15 ਦਿਨਾਂ ’ਚ ਉਸ ਦੇ ਖਿਲਾਫ਼ ਬਟਾਲਾ ’ਚ ਕਾਤਿਲਾਨਾ ਹਮਲੇ ਦੇ 2 ਕੇਸ ਦਰਜ ਹਨ। ਮੁਕਾਬਲੇ ਦੌਰਾਨ ਗੈਂਗਸਟਰ ਬਬਲੂ ਦੀ ਪਿੱਠ ਵਿਚ ਗੋਲੀ ਲੱਗੀ ਹੈ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾ ਐਸ ਐਸ ਪੀ ਵੱਲੋਂ ਕਈ ਵਾਰ ਉਸ ਨੂੰ ਆਤਮ ਸਮਰਪਣ ਕਰਨ ਲਈ ਵੀ ਕਿਹਾ ਗਿਆ ਸੀ।

 

RELATED ARTICLES
POPULAR POSTS