Home / ਪੰਜਾਬ / ਇਕ ਸਾਲ ਬਾਅਦ ਪੁਲਿਸ ਨੇ ਕੀਤੀ ਕਾਰਵਾਈ, ਪੀੜਤ ਦੇ ਭਰਾ ਨੇ ਪੁਲਿਸ ਨੂੰ ਦੱਸੀ ਦਾਸਤਾਨ

ਇਕ ਸਾਲ ਬਾਅਦ ਪੁਲਿਸ ਨੇ ਕੀਤੀ ਕਾਰਵਾਈ, ਪੀੜਤ ਦੇ ਭਰਾ ਨੇ ਪੁਲਿਸ ਨੂੰ ਦੱਸੀ ਦਾਸਤਾਨ

ਸੁਖਪ੍ਰੀਤ ਸਿੰਘ ਨਿਵਾਸੀ ਨੇ ਪਸਨ ਕਦੀਮ ਨੇ ਪੁਲਿਸ ਨੂੰ ਦਰਜ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਭਰਾ ਹਰਜਿੰਦਰ ਸਿੰਘ ਉਰਫ ਗੋਪੀ ਅਮਰੀਕਾ ਜਾਣਾ ਚਾਹੁੰਦਾ ਸੀ। ਉਸ ਨੂੰ ਕਿਸੇ ਦੋਸਤ ਨੇ ਦੱਸਿਆ ਕਿ ਸੁਰਜੀਤ ਸਿੰਘ ਉਰਫ਼ ਬੱਗਾ ਨਿਵਾਸੀ ਪਿੰਡ ਬਿਧੀਪੁਰ ਅਤੇ ਲਖਵਿੰਦਰ ਸਿੰਘ ਨਿਵਾਸੀ ਪਿੰਡ ਮਹਜੀਤਪੁਰ ਟਰੈਵਲ ਏਜੰਟ ਦਾ ਕੰਮ ਕਰਦੇ ਹਨ। ਦੋਨੋਂ ‘ਚ ਗੋਪੀ ਨੂੰ ਅਮਰੀਕਾ ਭੇਜਣ ‘ਚ 27 ਲੱਖ ਰੁਪਏ ‘ਚ ਗੱਲ ਹੋ ਗਈ। ਦੋਵੇਂ ਗੋਪੀ ਦਾ ਪਾਸਪੋਰਟ, ਪੈਨਕਾਰਡ ਅਤੇ ਆਧਾਰ ਕਾਰਡ ਲੈ ਗਏ। ਫਿਰ ਕੁਝ ਦਿਨ ਬਾਅਦ ਟਰੈਵਲ ਏਜੰਟਾਂ ਦਾ ਫੋਨ ਆਇਆ ਕਿ ਗੋਪੀ ਨੂੰ ਦਿੱਲੀ ਲੈ ਕੇ ਜਾਣਾ ਹੈ। ਦੋਨੋਂ ਉਸ ਨੂੰ ਦਿੱਲੀ ਲੈ ਗਏ। ਜਿੱਥੇ ਗੋਪੀ ਨੂੰ ਗ੍ਰੀਸ ਦੀ ਅੰਬੈਂਸੀ ‘ਚ ਪੇਸ਼ ਕੀਤਾ। ਬਾਅਦ ‘ਚ ਉਸ ਨੂੰ ਘਰ ਭੇਜ ਦਿੱਤਾ। 3 ਮਾਰਚ 2018 ਨੂੰ ਟਰੈਵਲ ਏਜੰਟ ਸੁਰਜੀਤ ਸਿੰਘ ਨੇ ਫੋਨ ਕਰਕੇ ਕਿਹਾ ਕਿ ਤੁਹਾਡਾ ਕੰਮ ਹੋ ਗਿਆ ਹੈ ਪੈਸਿਆਂ ਦਾ ਇੰਤਜ਼ਾਮ ਕਰੋ। ਸ਼ਾਮ ਨੂੰ ਦੋਵੇਂ ਏਜੰਟ ਮੇਰੇ ਪਿਤਾ ਤੋਂ 11 ਲੱਖ 75 ਹਜ਼ਾਰ ਰੁਪਏ ਲੈ ਗਏ। ਇਸ ਤਰ੍ਹਾਂ 12 ਮਾਰਚ ਨੂੰ ਸੁਰਜੀਤ ਸਿੰਘ ਨੇ ਕਿਹਾ ਕਿ ਫਲਾਈਟ ਕਰਵਾਉਣੀ ਹੈ ਬਾਕੀ ਪੈਸੇ ਵੀ ਦੇ ਦਿਓ। 18 ਮਾਰਚ ਨੂੰ ਗੋਪੀ ਨੂੰ ਉਹ ਫਿਰ ਤੋਂ ਦਿੱਲੀ ਲੈ ਗਏ, 20 ਮਾਰਚ ਨੂੰ ਟਰੈਵਲ ਏਜੰਟਾਂ ਨੇ ਗੋਪੀ ਦੇ ਵਟਸਐਪ ‘ਤੇ ਫਲਾਈਟ ਦੀਆਂ ਟਿਕਟਾਂ ਭੇਜ ਦਿੱਤੀਆਂ, ਜਦੋਂ ਟਿਕਟਾਂ ਦੇਖੀਆਂ ਤਾਂ ਉਹ ਗ੍ਰੀਸ ਦੀਆਂ ਸਨ। ਜਦਕਿ ਏਜੰਟਾਂ ਨੇ ਉਨ੍ਹਾਂ ਨੂੰ ਅਮਰੀਕਾ ਭੇਜਣ ਦੀ ਗੱਲ ਕਹੀ ਸੀ। ਅਸੀਂ ਸੁਰਜੀਤ ਸਿੰਘ ਤੋਂ ਪੁੱਛਿਆ ਤਾਂ ਕਹਿਣ ਲੱਗਾ ਕਿ ਅਮਰੀਕਾ ਦੀ ਸਿੱਧੀ ਫਲਾਈਟ ਨਹੀਂ ਮਿਲ ਰਹੀ। ਇਸ ਕਾਰਨ ਗੋਪੀ ਨੂੰ ਕੁਝ ਘੰਟੇ ਸਪੇਨ ‘ਚ ਠਹਿਰਨਾ ਹੋਵੇਗਾ। ਗ੍ਰੀਸ ‘ਚ ਪੰਜ ਦਿਨ ਰੱਖਣ ਤੋਂ ਬਾਅਦ ਟਰੈਵਲ ਏਜੰਟਾਂ ਨੇ ਗੋਪੀ ਨੂੰ ਘਰੇਲੂ ਫਲਾਈਟ ਰਾਹੀਂ ਸਪੇਨ ਭੇਜ ਦਿੱਤਾ। ਫਿਰ 27 ਮਾਰਚ ਨੂੰ ਉਥੋਂ ਗੋਪੀ ਨੂੰ ਫਲਾਈਟ ਰਹੀਂ ਮੈਕਸੀਕੋ ਏਅਰਪੋਰਟ ‘ਤੇ ਲੈ ਗਏ। 28 ਮਾਰਚ ਨੂੰ ਗੋਪੀ ਫਾ ਫੋਨ ਆਇਆਕਿ ਉਸ ਨੂੰ ਅਮਰੀਕਾ ਨਹੀਂ ਭੇਜਿਆ ਗਿਆ।

Check Also

ਲਵਪ੍ਰੀਤ ਖੁਦਕੁਸ਼ੀ ਮਾਮਲੇ ’ਚ ਕੈਨੇਡਾ ਰਹਿ ਰਹੀ ਬੇਅੰਤ ਕੌਰ ਖਿਲਾਫ ਮਾਮਲਾ ਦਰਜ

2019 ’ਚ ਹੋਇਆ ਸੀ ਲਵਪ੍ਰੀਤ ਦਾ ਬੇਅੰਤ ਕੌਰ ਨਾਲ ਵਿਆਹ ਬਰਨਾਲਾ/ਬਿਊਰੋ ਨਿਊਜ਼ ਬਰਨਾਲਾ ਜ਼ਿਲ੍ਹੇ ਦੇ …