Breaking News
Home / ਪੰਜਾਬ / ਮਿਲਖਾ ਸਿੰਘ ਹੁਣ ਤੰਦਰੁਸਤ

ਮਿਲਖਾ ਸਿੰਘ ਹੁਣ ਤੰਦਰੁਸਤ

ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਵਿਚ ਦਾਖਲ ਮਿਲਖਾ ਸਿੰਘ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਮਿਲਖਾ ਸਿੰਘ ਨੇ ਖੁਦ ਆਪਣੇ ਹੱਥਾਂ ਨਾਲ ਖਾਣਾ ਵੀ ਖਾਧਾ। ਮਿਲਖਾ ਸਿੰਘ ਦੇ ਆਕਸੀਜਨ ਪੱਧਰ ਵਿਚ ਵੀ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਲੰਘੀ ਤਿੰਨ ਜੂਨ ਨੂੰ ਜਦੋਂ ਮਿਲਖਾ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਦੇ ਕੋਵਿਡ ਆਈਸੀਯੂ ਯੂਨਿਟ ‘ਚ ਦਾਖਲ ਕੀਤਾ ਗਿਆ ਸੀ, ਉਸ ਸਮੇਂ ਉਨ੍ਹਾਂ ਦੀ ਸਿਹਤ ਬੇਹੱਦ ਗੰਭੀਰ ਸੀ। ਡਾ. ਅਜੇ ਹੋਰਾਂ ਨੇ ਦੱਸਿਆ ਕਿ ਮਿਲਖਾ ਸਿੰਘ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਮਿਲਖਾ ਸਿੰਘ ਨੇ ਆਪਣੀ ਬੇਟੀ ਨਾਲ ਵੀ ਗੱਲ ਕੀਤੀ ਤੇ ਉਹ ਖੁਸ਼ ਨਜ਼ਰ ਆਏ।

 

Check Also

ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ

ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …