ਕੇਜਰੀਵਾਲ ਗੋ ਬੈਕ ਦੇ ਅੰਮਿ੍ਰਤਸਰ ’ਚ ਲੱਗੇ ਪੋਸਟਰ
ਅੰਮਿ੍ਰਤਸਰ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅੰਮਿ੍ਰਤਸਰ ’ਚ ਪਹੁੰਚੇ ਅਤੇ ਉਨ੍ਹਾਂ ਦਾ ਯੂਥ ਕਾਂਗਰਸੀਆਂ ਨੇ ਡਟਵਾਂ ਵਿਰੋਧ ਵੀ ਕੀਤਾ। ਯੂਥ ਕਾਂਗਰਸ ਦੇ ਕਈ ਵਰਕਰਾਂ ਨੇ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਉਨ੍ਹਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਥ ਕਾਂਗਰਸੀਆਂ ਵਲੋਂ ਕੇਜਰੀਵਾਲ ਗੋ ਬੈਕ ਅਤੇ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇਹ ਵੀ ਦੱਸਿਆ ਗਿਆ ਕਿ ਅੰਮਿ੍ਰਤਸਰ ਵਿਚ ਲੱਗੇ ਕੇਜਰੀਵਾਲ ਦਾ ਪੋਸਟਰ ਵੀ ਕਈ ਜਗ੍ਹਾ ਪਾੜ ਦਿੱਤੇ ਗਏੇ। ਧਿਆਨ ਰਹੇ ਕਿ ਯੂਥ ਕਾਂਗਰਸ ਵਲੋਂ ਅੰਮਿ੍ਰਤਸਰ ’ਚ ਕੇਜਰੀਵਾਲ ਗੋ ਬੈਕ ਦੇ ਹੋਰਡਿੰਗ ਵੀ ਲਗਾਏ ਸਨ ਅਤੇ ਉਨ੍ਹਾਂ ਬੋਰਡਾਂ ’ਤੇ ਲਿਖਿਆ ਗਿਆ ਸੀ ਕਿ ‘ਪਹਿਲਾਂ ਦਿੱਲੀ ਸੁਧਾਰੋ, ਫਿਰ ਪੰਜਾਬ ਵਿਚ ਆਓ!’ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …