ਪ੍ਰਸ਼ਾਸਨਿਕ ਸੁਧਾਰ ਨਾਂ ਦਾ ਕੋਈ ਵਿਭਾਗ ਹੀ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ 20 ਮਹੀਨਿਆਂ ਤੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਸੰਭਾਲ ਰਹੇ ਹਨ ਪਰ ਇਹ ਵਿਭਾਗ ਪੰਜਾਬ ਸਰਕਾਰ ’ਚ ਮੌਜੂਦ ਹੀ ਨਹੀਂ ਹੈ। ਮੰਤਰੀ ਕੁਲਦੀਪ ਧਾਲੀਵਾਲ ਨੂੰ ਨਾ ਕਦੇ ਕੋਈ ਦਫ਼ਤਰ ਮਿਲਿਆ ਅਤੇ ਨਾ ਹੀ ਕੋਈ ਸਕੱਤਰ। ਵਿਭਾਗ ਦੀ ਕਦੇ ਕੋਈ ਮੀਟਿੰਗ ਨਹੀਂ ਹੋਈ ਅਤੇ ਮੰਤਰੀ ਖੁਦ ਆਪਣੇ ਵਿਭਾਗ ਦੀ ਭਾਲ ਕਰਦੇ ਰਹੇ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਦੋਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਵੱਲੋਂ ਗਲਤੀ ’ਚ ਸੁਧਾਰ ਕੀਤਾ ਗਿਆ। ਮੁੱਖ ਮੰਤਰੀ ਦੀ ਸਲਾਹ ’ਤੇ ਪੰਜਾਬ ਦੇ ਰਾਜਪਾਲ ਨੇ 7 ਫਰਵਰੀ 2025 ਨੂੰ ਗਜਟ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਹੁਣ ਮੌਜੂਦ ਨਹੀਂ ਹੈ। 23 ਸਤੰਬਰ 2024 ਨੂੰ ਜਾਰੀ ਨੋਟੀਫਿਕੇਸ਼ਨ ’ਚ ਸੋਧ ਕੀਤੀ ਗਈ, ਜਿਸ ਤੋਂ ਬਾਅਦ ਧਾਲੀਵਾਲ ਤੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਾਪਸ ਲੈ ਕੇ ਸਿਰਫ਼ ਉਨ੍ਹਾਂ ਨੂੰ ਐਨਆਰਆਈ ਅਫ਼ੇਅਰ ਵਿਭਾਗ ਸੌਂਪਿਆ ਗਿਆ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਸਿਰਫ਼ ਸਰਕਾਰੀ ਰਿਕਾਰਡ ’ਚ ਹੀ ਚੱਲ ਰਿਹਾ ਸੀ।
Check Also
ਡਿਪੋਰਟ ਹੋਏ ਨੌਜਵਾਨਾਂ ਦੇ ਮਾਮਲੇ ’ਤੇ ਬੋਲੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ
ਕਿਹਾ : ਅਮਰੀਕਾ ਤੋਂ ਆਏ ਨੌਜਵਾਨਾਂ ਦੀ ਸੰਭਵ ਮਦਦ ਕਰੇਗੀ ਪੰਜਾਬ ਸਰਕਾਰ ਜਲੰਧਰ/ਬਿਊਰੋ ਨਿਊਜ਼ : …