-6.4 C
Toronto
Thursday, December 4, 2025
spot_img
Homeਪੰਜਾਬਕੇਜਰੀਵਾਲ ’ਤੇ ਭੜਕੀ ਮਨੀਸ਼ਾ ਗੁਲਾਟੀ

ਕੇਜਰੀਵਾਲ ’ਤੇ ਭੜਕੀ ਮਨੀਸ਼ਾ ਗੁਲਾਟੀ

ਕਿਹਾ, ਮਹਿਲਾਵਾਂ ਦੀ ਸੁਰੱਖਿਆ ਦੀ ਗਰੰਟੀ ਲੈਣ ਸਿਆਸੀ ਪਾਰਟੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ 18 ਸਾਲ ਤੋਂ ਉਪਰ ਹਰੇਕ ਮਹਿਲਾ ਦੇ ਬੈਂਕ ਖਾਤੇ ਵਿਚ ਹਰ ਮਹੀਨੇ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪਾਏ ਜਾਣ ਦੇ ਬਿਆਨ ’ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਸਿਆਸੀ ਹਮਲਾ ਕੀਤਾ। ਮਨੀਸ਼ਾ ਗੁਲਾਟੀ ਨੇ ਆਪਣੇ ਫੇਸਬੁੱਕ ਪੇਜ ’ਤੇ ਲਾਈਵ ਹੋ ਕੇ ਕੇਜਰੀਵਾਲ ਨੂੰੂ ਸਵਾਲ ਕੀਤਾ ਕਿ ਕੀ ਮਹਿਲਾਵਾਂ ਦੇ ਸਵੈਮਾਣ ਅਤੇ ਕਾਬਲੀਅਤ ਦੀ ਕੀਮਤ ਨੂੰ 1000 ਰੁਪਏ ਨਾਲ ਤੋਲਿਆ ਜਾ ਰਿਹਾ ਹੈ? ਮਨੀਸ਼ਾ ਗੁਲਾਟੀ ਨੇ ਕੇਜਰੀਵਾਲ ’ਤੇ ਤਨਜ ਕਸਦਿਆਂ ਸਵਾਲ ਕੀਤਾ ਕਿ ਕੀ ਕੇਜਰੀਵਾਲ ਨੇ ਦਿੱਲੀ ਦੀਆਂ ਮਹਿਲਾਵਾਂ ਨੂੰ ਹਰੇਕ ਮਹੀਨੇ ਇਕ ਹਜ਼ਾਰ ਰੁਪਏ ਦਿੱਤੇ ਹਨ? ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸਿਆਸੀ ਪਾਰਟੀਆਂ ਮਹਿਲਾਵਾਂ ਨੂੰ ਉਨ੍ਹਾਂ ਦੀ ਸੁਰੱਖਿਆ, ਕਮਾਈ, ਨੌਕਰੀ ਆਦਿ ਵੀ ਵਚਨਬੱਧਤਾ ਦੇਣ ਵੀ ਬਜਾਏ ਉਨ੍ਹਾਂ ਨੂੰ ਮੁਫਤਖੋਰੀ ਦੇ ਸਮਾਨ ਦੇਣ ਦੇ ਵਾਅਦੇ ਕਰ ਰਹੀਆਂ ਹਨ ਤਾਂ ਜੋ ਵੋਟਾਂ ਬਟੋਰੀਆਂ ਜਾ ਸਕਣ। ਮਨੀਸ਼ਾ ਗੁਲਾਟੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਮਹਿਲਾਵਾਂ ਦੀ ਸੁਰੱਖਿਆ ਦੀ ਗਰੰਟੀ ਲੈਣ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਮਹਿਲਾਵਾਂ ਦੇ ਮੁੱਦਿਆਂ ’ਤੇ ਪ੍ਰਚਾਰ ਕਰੇਗੀ। ਧਿਆਨ ਰਹੇ ਕਿ ਲੰਘੇ ਕੱਲ੍ਹ ਅਰਵਿੰਦ ਕੇਜਰੀਵਾਲ ਨੇ ਮੋਗਾ ਵਿਚ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਦੀ ਹਰੇਕ 18 ਸਾਲ ਉਮਰ ਤੋਂ ਉਪਰ ਦੀ ਮਹਿਲਾ ਦੇ ਬੈਂਕ ਖਾਤੇ ਵਿਚ ਇਕ ਹਜ਼ਾਰ ਰੁਪਏ ਮਹੀਨਾ ਪਾਏ ਜਾਣਗੇ।

 

RELATED ARTICLES
POPULAR POSTS