22.5 C
Toronto
Wednesday, July 22, 2026
spot_img
HomeਕੈਨੇਡਾFrontਪੰਜਾਬ ’ਚ ਪਰਮਾਨੈਂਟ ਡੀਜੀਪੀ ਲਈ ਪੈਨਲ ਮੰਗਿਆ

ਪੰਜਾਬ ’ਚ ਪਰਮਾਨੈਂਟ ਡੀਜੀਪੀ ਲਈ ਪੈਨਲ ਮੰਗਿਆ


ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਯੂ.ਪੀ.ਐਸ.ਸੀ. ਦਾ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਾ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੇ ਪੰਜਾਬ ਵਿਚ ਪਰਮਾਨੈਂਟ ਡੀਜੀਪੀ ਦੇ ਲਈ ਪੈਨਲ ਮੰਗਿਆ ਹੈ। ਪੰਜਾਬ ਵਿਚ ਇਸ ਸਮੇਂ ਗੌਰਵ ਯਾਦਵ ਕਾਰਜਕਾਰੀ ਡੀਜੀਪੀ ਦੇ ਤੌਰ ’ਤੇ ਕੰਮ ਕਰ ਰਹੇ ਹਨ। ਯੂਪੀਐਸਸੀ ਦੇ ਇਸ ਫੈਸਲੇ ਨਾਲ ਤੈਅ ਹੋ ਗਿਆ ਹੈ ਕਿ ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਿਸ ਨੂੰ ਪਰਮਾਨੈਂਟ ਡੀਜੀਪੀ ਮਿਲ ਜਾਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਕਾਰਜਕਾਰੀ ਡੀਜੀਪੀ ਦੀ ਪ੍ਰਥਾ ਨੂੰ ਲੈ ਕੇ ਚਿੰਤਾ ਜਤਾਈ ਸੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਪ੍ਰਥਾ ਠੀਕ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਯੂਪੀਐਸਸੀ ਆਪਣੇ ਪੱਧਰ ’ਤੇ ਸਰਕਾਰਾਂ ਤੋਂ ਡੀਜੀਪੀ ਦੇ ਅਹੁਦੇ ਲਈ ਨਾਮ ਮੰਗੇ। ਇਸ ਵਿਚ ਪੰਜਾਬ ਸਰਕਾਰ ਦੇ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਵੀ ਸ਼ਾਮਲ ਹੋਣਗੇ। ਜਿਸ ਤੋਂ ਬਾਅਦ ਡੀਜੀਪੀ ਅਹੁਦੇ ਦੇ ਲਈ ਤਿੰਨ ਨਾਮ ਭੇਜੇ ਜਾਣਗੇ, ਜਿਸ ਵਿਚੋਂ ਸਰਕਾਰ ਨੂੰ ਕਿਸੇ ਇਕ ਨੂੰ ਚੁਣ ਕੇ ਪਰਮਾਨੈਂਟ ਡੀਜੀਪੀ ਲਗਾਉਣਾ ਹੋਵੇਗਾ।

RELATED ARTICLES
POPULAR POSTS