ਕਿਹਾ : ਸੀਐਮ ਮਾਨ ਨੇ ਬੇਨਾਮੀ ਸੰਪਤੀ ਆਪਣੀ ਮਾਤਾ ਦੇ ਨਾਂ ਕਰਵਾਈ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਬੇਨਾਮੀ ਸੰਪਤੀ ਨੂੰ ਲੈ ਕੇ ਵੱਡਾ ਆਰੋਪ ਲਗਾਇਆ ਹੈ। ਉਨ੍ਹਾਂ ਕਿਹਾ ਕਿ ਬਰਨਾਲਾ-ਮਾਨਸਾ ਮੇਨ ਰੋਡ ’ਤੇ ਸਥਿਤ ਲਗਭਗ ਸਾਢੇ ਚਾਰ ਏਕੜ ਜ਼ਮੀਨ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਦੇ ਨਾਮ ਕਰ ਦਿੱਤੀ ਗਈ ਹੈ। ਇਹ ਜ਼ਮੀਨ ਮੁੱਖ ਮੰਤਰੀ ਮਾਨ ਦੀ ਭੂਆ ਨੇ ਹਰਪਾਲ ਕੌਰ ਦੇ ਨਾਮ ਕੀਤੀ ਹੈ। ਸੁਖਪਾਲ ਖਹਿਰਾ ਨੇ ਇਸ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸੀਐਮ ਮਾਨ ਦੀ ਭੂਆ ਮੂਲ ਰੂਪ ’ਚ ਸੰਗਰੂਰ ਦੀ ਰਹਿਣ ਵਾਲੀ ਹੈ ਜਦਕਿ ਤੋਹਫ਼ੇ ’ਚ ਦਿੱਤੀ ਗਈ ਜ਼ਮੀਨ ਭੀਖੀ ਤਹਿਸੀਲ ਦੇ ਅਧੀਨ ਆਉਂਦੀ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਕਤ ਜ਼ਮੀਨ ਕਿਸ ਉਦੇਸ਼ ਨਾਲ ਲਈ ਗਈ ਹੈ, ਕਿਉਂਕਿ ਇਸ ਜ਼ਮੀਨ ਦੀ ਕੀਮਤ ਤਿੰਨ ਕਰੋੜ ਰੁਪਏ ਤੋਂ ਜ਼ਿਆਦਾ ਹੈ। ਖਹਿਰਾ ਨੇ ਇਸ ਜ਼ਮੀਨ ਨੂੰ ਬੇਨਾਮੀ ਸੰਪਤੀ ਦੱਸਿਆ ਜੋ ਮੁੱਖ ਮੰਤਰੀ ਮਾਨ ਨੇ ਆਪਣੀ ਮਾਤਾ ਦੇ ਨਾਮ ਕਰਵਾਈ ਹੈ। ਖਹਿਰਾ ਨੇ ਮੰਗ ਕੀਤੀ ਕਿ ਇਸ ਦੀ ਜਾਂਚ ਉਚ ਅਧਿਕਾਰੀਆਂ ਤੋਂ ਕਰਵਾਈ ਜਾਣੀ ਚਾਹੀਦੀ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …