ਐਨ.ਜੀ.ਟੀ ਵਲੋਂ ਨੋਟਿਸ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਲੱਖਾਂ ਮੱਛੀਆਂ ਅਤੇ ਹੋਰਨਾਂ ਜਲ ਜੀਵ ਜੰਤੂਆਂ ਦੇ ਮਰਨ ਦੇ ਨਾਲ-ਨਾਲ ਮਨੁੱਖੀ ਜਿੰਦਗੀਆਂ ਨੂੰ ਖਤਰੇ ਵਿੱਚ ਪਾਉਣ ਵਾਲੇ ਪੰਜਾਬ ਦੇ ਬਿਆਸ, ਸਤਲੁਜ ਦਰਿਆਵਾਂ, ਨਹਿਰਾਂ ਅਤੇ ਡਰੇਨਾਂ ਵਿਚਲੇ ਅਤਿ ਜਹਿਰੀਲੇ ਪ੍ਰਦੂਸ਼ਣ ਸਬੰਧੀ ਦਿੱਲੀ ਵਿਖੇ ਐਨ.ਜੀ.ਟੀ ਕੋਲ ਸ਼ਿਕਾਇਤ ਦਾਇਰ ਕਰਵਾਈ ਗਈ ਹੈ। ਐਨ.ਜੀ.ਟੀ ਦੇ ਚੇਅਰਪਰਸਨ ਮਾਨਯੋਗ ਡਾਕਟਰ ਜਸਟਿਸ ਜਾਵੇਦ ਰਹੀਮ ਨੇ ਵਾਟਰ ਰਿਸੋਰਸ ਮੰਤਰਾਲਾ ਭਾਰਤ ਸਰਕਾਰ, ਪੰਜਾਬ, ਰਾਜਸਥਾਨ ਅਤੇ ਹੋਰਨਾਂ ਨੂੰ ਕੱਲ੍ਹ ਸਵੇਰੇ 10.30 ਵਜੇ ਲਈ ਨੋਟਿਸ ਜਾਰੀ ਕੀਤਾ ਹੈ। ਸ਼ਿਕਾਇਤ ਵਿਚ ਕਿਹਾ ਗਿਆ ਕਿ ਤਾਕਤਵਰ ਕਾਂਗਰਸੀ ਸਿਆਸਤਦਾਨ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਬੁੱਟਰ ਸਿਵੀਆਂ ਵਿਖੇ ਸਥਿਤ ਰਾਣਾ ਸ਼ੂਗਰਸ ਲਿਮਟਿਡ ਵੱਲੋਂ ਵੀ ਡਰੇਨ ਵਿੱਚ ਜਹਿਰੀਲੇ ਕੈਮੀਕਲ ਅਤੇ ਹੋਰ ਰਹਿੰਦ ਖੂਹੰਦ ਛੱਡਿਆ ਜਾ ਰਿਹਾ ਹੈ।
ਇਸੇ ਦੌਰਾਨ ਬਿਆਸ ਦਰਿਆ ਵਿੱਚ ਜ਼ਹਿਰੀਲਾ ਸੀਰਾ ਘੁਲਣ ਦੇ ਮਾਮਲੇ ਵਿੱਚ ਚੱਢਾ ਸ਼ੂਗਰ ਮਿੱਲ ਦੇ ਪ੍ਰਬੰਧਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਚੱਢਾ ਸ਼ੂਗਰ ਮਿੱਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …