Breaking News
Home / ਭਾਰਤ / ਪਾਕਿ ਨੇ ਮੰਨਿਆ ਕਿ ਭਾਰਤੀ ਕਾਰਵਾਈ ‘ਚ ਸਾਡੇ ਤਿੰਨ ਫੌਜੀ ਮਾਰੇ ਗਏ

ਪਾਕਿ ਨੇ ਮੰਨਿਆ ਕਿ ਭਾਰਤੀ ਕਾਰਵਾਈ ‘ਚ ਸਾਡੇ ਤਿੰਨ ਫੌਜੀ ਮਾਰੇ ਗਏ

ਭਾਰਤੀ ਫੌਜ ਦਾ ਕਹਿਣਾ – ਸਰਹੱਦ ਪਾਰ ਹੋਇਆ ਜ਼ਿਆਦਾ ਨੁਕਸਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਵਲੋਂ ਵਾਰ-ਵਾਰ ਕੀਤੀ ਜਾ ਰਹੀ ਗੋਲੀਬੰਦੀ ਦੀ ਉਲੰਘਣਾ ਦਾ ਭਾਰਤੀ ਫੌਜ ਨੇ ਅੱਜ ਜ਼ੋਰਦਾਰ ਜਵਾਬ ਦਿੱਤਾ। ਇਸ ਵਿਚ ਪਾਕਿਸਤਾਨੀ ਫੌਜ ਦੇ ਤਿੰਨ ਫੌਜੀ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਪਾਕਿ ਫੌਜ ਨੇ ਖੁਦ ਇਸਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਭਾਰਤੀ ਫੌਜ ਦਾ ਕਹਿਣਾ ਹੈ ਕਿ ਸਰਹੱਦ ਪਾਰ ਜ਼ਿਆਦਾ ਫੌਜੀ ਮਾਰੇ ਗਏ ਹਨ, ਪਾਕਿਸਤਾਨ ਇਸ ਗੱਲ ਨੂੰ ਲੁਕੋ ਰਿਹਾ ਹੈ। ਪਾਕਿ ਫੌਜ ਦੇ ਮੀਡੀਆ ਵਿਭਾਗ ਨੇ ਅੱਜ ਬਿਆਨ ਜਾਰੀ ਕਰਕੇ ਕਿਹਾ ਕਿ ਰਾਵਲਕੋਟ ਸੈਕਟਰ ਦੇ ਰਾਕ-ਚੱਕਰੀ ਵਿਚ ਭਾਰਤ ਵਲੋਂ ਕੀਤੀ ਗਈ ਕਾਰਵਾਈ ਵਿਚ ਪਾਕਿ ਦੇ ਤਿੰਨ ਫੌਜੀ ਮਾਰੇ ਗਏ। ਧਿਆਨ ਰਹੇ ਕਿ ਲੰਘੇ ਦਿਨ ਹੀ ਕਸ਼ਮੀਰ ਦੇ ਪੁੰਛ ਵਿਚ ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਵਿਚ ਬੀ.ਐਸ.ਐਫ. ਦਾ ਇੰਸਪੈਕਟਰ ਸ਼ਹੀਦ ਹੋ ਗਿਆ ਸੀ ਅਤੇ ਪੰਜ ਸਾਲ ਦੀ ਇਕ ਬੱਚੀ ਦੀ ਜਾਨ ਵੀ ਚਲੀ ਗਈ ਸੀ। ਜ਼ਿਕਰਯੋਗ ਹੈ ਕਿ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਹੀ ਪਾਕਿਸਤਾਨ ਨੇ ਕਈ ਵਾਰੀ ਸਰਹੱਦੀ ਖੇਤਰਾਂ ਵਿਚ ਗੋਲੀਬਾਰੀ ਕੀਤੀ ਹੈ ਜਿਸ ਦਾ ਭਾਰਤੀ ਫੌਜ ਨੇ ਮੂੰਹ ਤੋੜਵਾਂ ਜਵਾਬ ਦਿੱਤਾ।

Check Also

ਕੇਜਰੀਵਾਲ ਦਾ ਵੱਡਾ ਦਾਅਵਾ – ‘ਇੰਡੀਆ’ ਗਠਜੋੜ ਦੀ ਬਣੇਗੀ ਸਰਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ …