Breaking News
Home / ਭਾਰਤ / ਸ਼ਿਕਾਇਤਾਂ ਦਾ ਨਿਬੇੜਾ 60 ਦਿਨਾਂ ਵਿੱਚ ਕੀਤਾ ਜਾਵੇ : ਨਰਿੰਦਰ ਮੋਦੀ

ਸ਼ਿਕਾਇਤਾਂ ਦਾ ਨਿਬੇੜਾ 60 ਦਿਨਾਂ ਵਿੱਚ ਕੀਤਾ ਜਾਵੇ : ਨਰਿੰਦਰ ਮੋਦੀ

2ਅਧਿਕਾਰੀਆਂ ਨੂੰ ਸਾਰਾ ਜ਼ਮੀਨੀ ਰਿਕਾਰਡ ਆਧਾਰ ਨਾਲ ਜੋੜਨ ਦੇ ਨਿਰਦੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੁੱਝ ਖਾਸ ਮਾਮਲਿਆਂ ਛੱਡ ਕੇ ਸ਼ਿਕਾਇਤਾਂ ਦਾ 60 ਦਿਨਾਂ ਵਿੱਚ ਨਿਬੇੜਾ ਕਰਨ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਦਾ ਨਿਬੇੜਾ ਜਮਹੂਰੀਅਤ ਦੇ ਸਭ ਤੋਂ ਵੱਡੇ ਪਹਿਲੂਆਂ ਵਿੱਚੋਂ ਇਕ ਹੈ। ਉਨ੍ਹਾਂ ਨੇ ਸਾਰੇ ਜ਼ਮੀਨੀ ਰਿਕਾਰਡ ਨੂੰ ਛੇਤੀ ਤੋਂ ਛੇਤੀ ਆਧਾਰ ਨਾਲ ਜੋੜਨ ਦਾ ਹੁਕਮ ਦਿੱਤਾ। ਉਨ੍ਹਾਂ ਨੇ ਇਹ ਹੁਕਮ ਸਹੀ ਸਾਸ਼ਨ ਸੰਚਾਲਨ ਅਤੇ ਪ੍ਰਾਜੈਕਟਾਂ ਨੂੰ ਸਮੇਂ ਲਾਗੂ ਕਰਨ ਦੇ ਆਈਸੀਟੀ ਅਧਾਰਤ ਮਲਟੀਮਾਡਲ ਮੰਗ ਪ੍ਰਗਤੀ ਰਾਹੀਂ ਅਧਿਕਾਰੀਆਂ ਨਾਲ 11ਵੇਂ ਸੰਵਾਦ ਦੀ ਪ੍ਰਧਾਨਗੀ ਕਰਦਿਆਂ ਜਾਰੀ ਕੀਤੇ। ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੋਦੀ ਨੇ ਲੋਕ ਸ਼ਿਕਾਇਤਾਂ ਨੂੰ ਦੇਖਣ ਤੇ ਉਨ੍ਹਾਂ ਦੇ ਹੱਲ ਲਈ ਹੋਏ ਕੰਮ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਹੋਰ ਤੇਜ਼ੀ ਲਿਆਉਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਦਾ ਨਿਬੇੜਾ ਜਮਹੂਰੀਅਤ ਲਈ ઠਅਹਿਮ ਹੈ।

Check Also

ਚਾਰ ਧਾਮ ਯਾਤਰਾ ਲਈ ਹੁਣ ਚਾਰਟਰਡ ਹੈਲੀਕਾਪਟਰ ਕਰਵਾਇਆ ਜਾ ਸਕੇਗਾ ਬੁੱਕ

ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …