16 C
Toronto
Sunday, October 5, 2025
spot_img
Homeਭਾਰਤਚੀਨ ਭਾਰਤ ਸਣੇ ਕਈ ਦੇਸ਼ਾਂ ’ਚ ਭੇਜ ਰਿਹਾ ਹੈ ਖਤਰਨਾਕ ਕੈਮੀਕਲ ਦੀ...

ਚੀਨ ਭਾਰਤ ਸਣੇ ਕਈ ਦੇਸ਼ਾਂ ’ਚ ਭੇਜ ਰਿਹਾ ਹੈ ਖਤਰਨਾਕ ਕੈਮੀਕਲ ਦੀ ਪਰਤ ਵਾਲੇ ਖਿਡੌਣੇ

ਅਮਰੀਕਾ ਨੇ ਜ਼ਬਤ ਕੀਤੀ ਵੱਡੀ ਖੇਪ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਹੁਣ ਉਸਦੇ ਨਿਸ਼ਾਨੇ ’ਤੇ ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ ਵਿਚ ਰਹਿਣ ਵਾਲੇ ਬੱਚੇ ਹਨ। ਚੀਨ ਆਪਣੇ ਖਿਡੌਣਿਆਂ ਦੇ ਜ਼ਰੀਏ ਇਨ੍ਹਾਂ ਬੱਚਿਆਂ ਤੱਕ ਖਤਰਨਾਕ ਕੈਮੀਕਲ ਦੀ ਪਰਤ ਵਾਲੇ ਖਿਡੌਣੇ ਭੇਜ ਰਿਹਾ ਹੈ। ਜੋ ਹੌਲੀ-ਹੌਲੀ ਬੱਚਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅੱਜ ਅਮਰੀਕਾ ਨੇ ਵੱਡੀ ਕਾਰਵਾਈ ਕਰਦੇ ਹੋਏ ਚੀਨ ਦੇ ਬਣੇ ਕਈ ਖਿਡੌਣਿਆਂ ਦੀ ਵੱਡੀ ਖੇਪ ਨੂੰ ਜ਼ਬਤ ਕੀਤਾ ਹੈ। ਜੋ ਖਿਡੌਣੇ ਜ਼ਬਤ ਕੀਤੇ ਗਏ ਹਨ, ਉਹ ਭਾਰਤ ਵਿਚ ਕਾਫੀ ਮਕਬੂਲ ਹਨ। ਅਮਰੀਕਾ ਨੇ ਜਿਨ੍ਹਾਂ ਚੀਨੀ ਖਿਡੌਣਿਆਂ ਨੂੰ ਜ਼ਬਤ ਕੀਤਾ ਹੈ, ਉਨ੍ਹਾਂ ਵਿਚ ਸੀਸਾ, ਕੈਡਮਿਅਮ, ਬੇਰਿਅਮ ਜਿਹੇ ਰਸਾਇਣਕ ਪਦਾਰਥਾਂ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕੀਤੀ ਗਈ ਹੈ। ਧਿਆਨ ਰਹੇ ਕਿ ਲੰਘੀ 16 ਜੁਲਾਈ ਤੋਂ ਅਮਰੀਕਾ ਨੇ ਇਨ੍ਹਾਂ ਖਿਡੌਣਿਆਂ ਦੀ ਸ਼ੁਰੂਆਤੀ ਜਾਂਚ ਕੀਤੀ ਸੀ, ਜਿਸ ਤੋਂ ਬਾਅਦ ਇਨ੍ਹਾਂ ਨੂੰ ਲੈਬ ’ਚ ਭੇਜ ਦਿੱਤਾ ਗਿਆ ਸੀ। ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਇਨ੍ਹਾਂ ਖਿਡੌਣਿਆਂ ’ਤੇ ਰਸਾਇਣਕ ਪਦਾਰਥਾਂ ਦੀ ਜ਼ਿਆਦਾ ਵਰਤੋਂ ਕੀਤੀ ਗਈ ਹੈ। ਅਮਰੀਕਾ ਨੇ ਸੁਚੇਤ ਕੀਤਾ ਕਿ ਅਜਿਹੇ ਖਿਡੌਣਿਆਂ ਦੀ ਆਨਲਾਈਨ ਖਰੀਦ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਲੋੜ ਹੈ।

 

RELATED ARTICLES
POPULAR POSTS