21.4 C
Toronto
Thursday, June 11, 2026
spot_img
HomeਕੈਨੇਡਾFrontਰਾਜਧਾਨੀ ਦਿੱਲੀ ਵਿਚ ਫਿਰ ਵਧਿਆ ਪ੍ਰਦੂਸ਼ਣ - ਰਾਹੁਲ ਨੇ ਪੀਐਮ ਮੋਦੀ ਦੀ...

ਰਾਜਧਾਨੀ ਦਿੱਲੀ ਵਿਚ ਫਿਰ ਵਧਿਆ ਪ੍ਰਦੂਸ਼ਣ – ਰਾਹੁਲ ਨੇ ਪੀਐਮ ਮੋਦੀ ਦੀ ਚੁੱਪੀ ’ਤੇ ਚੁੱਕੇ ਸਵਾਲ


ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਇਕ ਵਾਰ ਫਿਰ ਵਧ ਗਿਆ ਹੈ। ਦਿੱਲੀ ਦੇ ਕਈ ਇਲਾਕਿਆਂ ਵਿਚ ਹਵਾ ਦੀ ਗਣਵੱਤਾ ਸੂਚਾਂਕ 400 ਤੋਂ ਵੀ ਵੱਧ ਦਰਜ ਕੀਤਾ ਗਿਆ ਹੈ। ਇਸਦੇ ਚੱਲਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੌਮੀ ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਸੰਸਦ ਵਿਚ ਵਿਸਥਾਰਤ ਚਰਚਾ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਿਹਤ ਐਮਰਜੈਂਸੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ। ਕਾਂਗਰਸੀ ਆਗੂ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਾਰਜ ਯੋਜਨਾ ਦੀ ਮੰਗ ਕੀਤੀ ਅਤੇ ਪੁੱਛਿਆ ਕਿ ਮੋਦੀ ਸਰਕਾਰ ਇਸ ਮੁੱਦੇ ’ਤੇ ਕੋਈ ਜਲਦਬਾਜ਼ੀ ਕਿਉਂ ਨਹੀਂ ਦਿਖਾ ਰਹੀ। ਰਾਹੁਲ ਨੇ ਪੀਐਮ ਮੋਦੀ ਨੂੰ ਸਵਾਲ ਕੀਤਾ ਕਿ ਮੋਦੀ ਜੀ ਭਾਰਤ ਦੇ ਬੱਚਿਆਂ ਦਾ ਸਾਡੇ ਸਾਹਮਣੇ ਦਮ ਘੁੱਟ ਰਿਹਾ ਹੈ ਅਤੇ ਤੁਸੀਂ ਚੁੱਪ ਕਿਵੇਂ ਰਹਿ ਸਕਦੇ ਹੋ। ਜ਼ਿਕਰਯੋਗ ਹੈ ਕਿ ਦਿੱਲੀ ਪਿਛਲੇ 15 ਦਿਨਾਂ ਤੋਂ ਬਹੁਤ ਖਰਾਬ ਹਵਾ ਗੁਣਵੱਤਾ ਨਾਲ ਜੂਝ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਹਿਰੀਲੀ ਹਵਾ ਅੰਦਰੂਨੀ ਬਿਮਾਰੀਆਂ ਨੂੰ ਵਧਾਉਂਦੀ ਹੈ ਅਤੇ ਇਸਦਾ ਜਲਦੀ ਹੱਲ ਕੱਢਿਆ ਜਾਣਾ ਬਹੁਤ ਜ਼ਰੂਰੀ ਹੈ।

RELATED ARTICLES
POPULAR POSTS