5 ਰਾਫੇਲ ਜੰਗੀ ਜਹਾਜ਼ ਬੁੱਧਵਾਰ ਨੂੰ ਪਹੁੰਚਣਗੇ ਭਾਰਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਦੀ ਤਾਕਤ ਵਿਚ ਹੋਰ ਇਜ਼ਾਫਾ ਹੋਣ ਵਾਲਾ ਹੈ। ਫਰਾਂਸ ਦੇ ਮੇਰਿਨੇਕ ਏਅਰਬੇਸ ਤੋਂ 5 ਰਾਫੇਲ ਜੰਗੀ ਜਹਾਜ਼ਾਂ ਦਾ ਪਹਿਲਾ ਬੈਚ ਭਾਰਤ ਲਈ ਰਵਾਨਾ ਹੋ ਚੁੱਕਾ ਹੈ, ਜੋ ਕਿ ਪਰਸੋਂ ਬੁੱਧਵਾਰ ਨੂੰ ਭਾਰਤ ਪਹੁੰਚ ਜਾਵੇਗਾ। ਸੱਤ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਹ ਬੈਚ 29 ਜੁਲਾਈ ਨੂੰ ਭਾਰਤ ਪਹੁੰਚੇਗਾ ਅਤੇ ਪਾਇਲਟਾਂ ਨੂੰ ਆਰਾਮ ਦੇਣ ਲਈ ਇਹ ਜਹਾਜ਼ ਸਿਰਫ ਯੂ.ਏ.ਈ. ਵਿਚ ਹੀ ਰੁਕਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਜਹਾਜ਼ਾਂ ਦੇ ਮਲਟੀਰੋਲ ਫਾਈਟਰ ਜੈਟਸ ਵਿਚ ਸ਼ਾਮਲ ਹੋਣ ਨਾਲ ਭਾਰਤੀ ਹਵਾਈ ਫੌਜ ਦੀ ਤਾਕਤ ਕਈ ਗੁਣਾ ਵਧ ਜਾਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ 5 ਰਾਫੇਲਾਂ ਦੀ ਤਾਇਨਾਤੀ ਅੰਬਾਲਾ ਵਿਚ ਹੋਣੀ ਹੈ।
Check Also
ਸੁਪਰੀਮ ਕੋਰਟ ਨੇ ਕਰੋਨਾ ਵੈਕਸੀਨ ਦੇ ਸਾਈਡ ਇਫੈਕਟਾਂ ਦੇ ਆਰੋਪਾਂ ਵਾਲੀ ਪਟੀਸ਼ਨ ਕੀਤੀ ਖਾਰਜ
ਕਿਹਾ : ਜੇਕਰ ਕਰੋਨਾ ਵੈਕਸੀਨ ਨਾ ਲੈਂਦੇ ਤਾਂ ਸਾਡਾ ਕੀ ਹਾਲ ਹੁੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ …