ਪਾਰਟੀ ਦਾ ਨਾਮ ਰੱਖਿਆ ‘ਜਾਗੋ’
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਨਵੀਂ ਪਾਰਟੀ ਬਣਾ ਲਈ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦਾ ਨਾਂ ਜਾਗੋ (ਜਗ ਆਸਰਾ ਗੁਰੂ ਓਟ) ਰੱਖਿਆ ਹੈ। ਇਸ ਸਬੰਧੀ ਗ੍ਰੇਟਰ ਕੈਲਾਸ਼ ਗੁਰਦੁਆਰਾ ਪਹਾੜੀ ਵਾਲਾ ਵਿਖੇ ਕਰਵਾਏ ਸਮਾਗਮ ‘ਚ ਸੰਗਤਾਂ ਦੀ ਹਾਜ਼ਰੀ ‘ਚ ਜੀ.ਕੇ. ਨੇ ਇਹ ਐਲਾਨ ਕੀਤਾ। ਇਸ ਮੌਕੇ ਮਨਜੀਤ ਜੀ.ਕੇ. ਨੇ ਪਾਰਟੀ ਦਾ ਲੋਗੋ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦਾ ਗਠਨ ਬਹੁਤ ਸੋਚ ਸਮਝ ਕੇ ਕੀਤਾ ਹੈ ਅਤੇ ਇਹ ਪਾਰਟੀ ਗੁਰਦੁਆਰਿਆਂ ਵਿਚ ਸੁਧਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵਉਚਤਾ ਅਤੇ ਅਕਾਲ ਤਖਤ ਸਾਹਿਬ ਦੀ ਬਹਾਲੀ ਲਈ ਕੰਮ ਕਰੇਗੀ। ਉਨ੍ਹਾਂ ਅਜਿਹੇ ਡੇਰਿਆਂ ਨੂੰ ਵੀ ਸਬਕ ਸਿਖਾਉਣ ਦੀ ਗੱਲ ਆਖੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜੀ.ਕੇ ਨੇ ਕਾਨਫ਼ਰੰਸ ਦੌਰਾਨ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ ਪਰ ਪਾਰਟੀ ਦਾ ਨਾਮ 2 ਅਕਤੂਬਰ ਨੂੰ ਐਲਾਨ ਕਰਨ ਦੀ ਗੱਲ ਆਖੀ ਸੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …