ਕਈ ਵੀ.ਆਈ.ਪੀ. ਸਨ ਨਿਸ਼ਾਨੇ ‘ਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਅੱਤਵਾਦੀਆਂ ਕੋਲੋਂ ਅਹਿਮ ਦਸਤਾਵੇਜ਼ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਹੋਈ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਅੱਤਵਾਦੀ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਹਨ। ਦੱਸਿਆ ਜਾ ਰਿਹਾ ਹੈ ਇਹ ਜੰਮੂ ਕਸ਼ਮੀਰ ਦੇ ਬਾਰਾਮੂਲਾ ਅਤੇ ਕੁੱਪਵਾੜਾ ਦੇ ਰਹਿਣ ਵਾਲੇ ਹਨ ਅਤੇ ਵਟਸਐਪ ਰਾਹੀਂ ਇਨ੍ਹਾਂ ਦੀ ਗੱਲਬਾਤ ਪਾਕਿਸਤਾਨ ਵਿਚ ਬੈਠੇ ਦਹਿਸ਼ਤਗਰਦਾਂ ਨਾਲ ਹੁੰਦੀ ਰਹਿੰਦੀ ਸੀ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਨਾਮ ਅਬਦੁਲ ਲਤੀਫ ਮੀਰ ਅਤੇ ਅਸ਼ਰਫ ਖਟਾਨਾ ਦੱਸੇ ਗਏ ਹਨ ਅਤੇ ਇਨ੍ਹਾਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਦਿੱਲੀ ਦੇ ਕਈ ਮਹੱਤਵਪੂਰਨ ਸਥਾਨ ਅਤੇ ਕਈ ਵੀ.ਆਈ.ਪੀ. ਆਗੂ ਸਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …