ਝਾਰਖੰਡ ’ਚ ਝਾਰਖੰਡ ਮੁਕਤੀ ਮੋਰਚਾ 51 ਸੀਟਾਂ ’ਤੇ ਅੱਗੇ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੀਆਂ 288 ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਆਏ ਰੁਝਾਨਾਂ ਅਨੁਸਾਰ ਮਹਾਰਾਸ਼ਟਰ ’ਚ ਭਾਰਤੀ ਜਨਤਾ ਪਾਰਟੀ 200 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਜਦਕਿ ਕਾਂਗਰਸੀ ਗੱਠਜੋੜ ਪਿਛੜਦਾ ਹੋਇਆ ਨਜ਼ਰ ਆਇਆ ਰਿਹਾ ਅਤੇ ਕਾਂਗਰਸ ਪਾਰਟੀ ਨੇ 55 ਸੀਟਾਂ ’ਤੇ ਲੀਡ ਬਣਾਈ ਹੋਈ ਹੈ। ਉਧਰ ਮੁੰਬਈ ਵਿਚ ਮੁੱਖ ਮੰਤਰੀ ਏਕਨਾਥ ਛਿੰਦੇ ਅਤੇ ਡਿਪਟੀ ਸੀਐਮ ਅਜੀਤ ਪਵਾਰ ਵੀ ਅੱਗੇ ਚੱਲ ਰਹੇ ਹਨ। ਉਧਰ ਝਾਰਖੰਡ ਦੀਆਂ 81 ਸੀਟਾਂ ਲਈ ਦੋ ਗੇੜਾਂ ਵਿਚ ਪਈਆਂ ਵੋਟਾਂ ਲਈ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ ਝਾਰਖੰਡ ਮੁਕਤੀ ਮੋਰਚਾ ਗੱਠਜੋੜ ਨੂੰ 51 ਸੀਟਾਂ ’ਤੇ ਅੱਗੇ ਚੱਲ ਰਹੀ ਹੈ ਅਤੇ ਇਹ ਅੰਕੜਾ ਬਹੁਮਤ ਲਈ ਜ਼ਰੂਰੀ 41 ਸੀਟਾਂ ਨਾਲੋਂ 10 ਸੀਟਾਂ ਜ਼ਿਆਦਾ ਹਨ ਜਦਕਿ ਭਾਰਤੀ ਜਨਤਾ ਪਾਰਟੀ ਗੱਠਜੋੜ 28 ਸੀਟਾਂ ’ਤੇ ਅੱਗੇ ਰਹੀ ਹੈ ਜਦਕਿ ਫਾਈਨਲ ਨਤੀਜੇ ਆਉਣੇ ਹਾਲੇ ਬਾਕੀ ਹਨ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …