Breaking News
Home / ਦੁਨੀਆ / ਸਿੱਖ ‘ਤੇ ਹਮਲੇ ਦੀ ਜਾਂਚ ਵੀ ਐਫਬੀਆਈ ਹਵਾਲੇ

ਸਿੱਖ ‘ਤੇ ਹਮਲੇ ਦੀ ਜਾਂਚ ਵੀ ਐਫਬੀਆਈ ਹਵਾਲੇ

ਵਾਸ਼ਿੰਗਟਨ: ਅਮਰੀਕਾ ਦੇ ਕੈਂਟ ਸ਼ਹਿਰ ਵਿੱਚ ਦੀਪ ਰਾਏ ‘ਤੇ ਹੋਏ ਕਾਤਲਾਨਾ ਹਮਲੇ ਦੀ ਜਾਂਚ ਵੀ ਐਫ.ਬੀ.ਆਈ. ਨੂੰ ਸੌਂਪ ਦਿੱਤੀ ਗਈ ਹੈ। ਇਸ ਹਮਲੇ ਨੂੰ ਵੀ ਸੰਭਾਵੀ ਨਸਲੀ ਹਿੰਸਾ ਦੇ ਇਰਾਦੇ ਨਾਲ ਕੀਤਾ ਗਿਆ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ ਨੂੰ ਨਸਲੀ ਹਮਲਾ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਕਰਾਰ ਦਿੱਤਾ ਜਾਵੇਗਾ। ਅਮਰੀਕਾ ਕਾਂਗਰਸ ਮੈਂਬਰ ਭਾਰਤੀ ਅਮਰੀਕੀ ਐਮੀ ਬੇਰਾ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੈਂਟ ਹਮਲੇ ਦੇ ਮਾਮਲੇ ਵਿੱਚ ਐਫਬੀਆਈ ਕੈਂਟ ਪੁਲਿਸ ਨਾਲ ਮਿਲਕੇ ਜਾਂਚ ਵਿੱਚ ਜੁਟ ਗਈ ਹੈ। ਜੇ ਇਹ ਨਸਲੀ ਹਮਲਾ ਸਾਬਤ ਹੁੰਦਾ ਹੈ ਤਾਂ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਐਮੀ ਬੇਰਾ ਨੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਇਹ ਘਟਨਾਵਾਂ ਅਤਿ ਨਿੰਦਣਯੋਗ ਹਨ। ਇਸ ਦੁੱਖ ਦੀ ਘੜੀ ਵਿੱਚ ਅਸੀਂ ਹਰ ਹਾਲ ਵਿੱਚ ਭਾਰਤੀਆਂ ਦੇ ਨਾਲ ਹਾਂ। ਉਨ੍ਹਾਂ ਸਿੱਖ ਵਿਅਕਤੀ ਦੇ ਖਤਰੇ ਦੀ ਹਾਲਤ ਵਿੱਚੋਂ ਬਾਹਰ ਆਉਣ ‘ਤੇ ਪ੍ਰਮਾਤਮਾ ਦਾ ਧੰਨਵਾਦ ਵੀ ਕੀਤਾ। ਐਮੀ ਨੇ ਕਿਹਾ ਕਿ ਇਹ ਅਪਰਾਧ ਹਰ ਅਮਰੀਕੀ ਨਾਗਰਿਕ ਦੇ ਮਨ ਵਿੱਚ ਰੋਹ ਪੈਦਾ ਕਰ ਰਿਹਾ ਹੈ।
ਭਾਰਤੀਆਂ ਨੂੰ ਅਮਰੀਕੀਆਂ ਨਾਲ ਵਧਾਉਣਾ ਹੋਵੇਗਾ ਮੇਲ ਜੋਲ : ਸਾਡੇ ਪੰਜਾਬੀਆਂ ਨੂੰ, ਸਿੱਖ ਨੌਜਵਾਨਾਂ ਨੂੰ ਅਤੇ ਅਮਰੀਕਾ ‘ਚ ਵਸਦੇ ਸਮੂਹ ਭਾਰਤੀਆਂ ਨੂੰ ਅਮਰੀਕੀਆਂ ਨਾਲ ਮੇਲ-ਜੋਲ ਵਧਾਉਣਾ ਹੋਵੇਗਾ। ਆਪਸੀ ਸਾਂਝ ਨਾਲ ਅਜਿਹੇ ਹਮਲੇ ਘਟ ਸਕਦੇ ਹਨ।
-ਗੁਰਿੰਦਰ ਸਿੰਘ ਖਾਲਸਾ

Check Also

ਬਿ੍ਰਟੇਨ ਦੀ ਰੱਖਿਆ ਕਮੇਟੀ ਦੇ ਪ੍ਰਧਾਨ ਬਣੇ ਭਾਰਤੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ

ਢੇਸੀ ਨੇ 563 ਵਿਚੋਂ 320 ਵੋਟਾਂ ਕੀਤੀਆਂ ਹਾਸਲ, ਵਿਰੋਧੀ ਉਮੀਦਵਾਰ ਨੂੰ ਮਿਲੇ 243 ਵੋਟ ਚੰਡੀਗੜ੍ਹ/ਬਿਊਰੋ …