ਕਿਹਾ : ਸਿੰਧੂ ਦਰਿਆ ਸਾਡਾ ਹੈ, ਇਸ ’ਚ ਜਾਂ ਤਾਂ ਪਾਣੀ ਵਹੇਗਾ, ਜਾਂ ਫਿਰ ਸਾਡਾ ਖੂਨ
ਇਸਲਾਮਾਬਾਦ/ਬਿਊਰੋ ਨਿਊਜ਼ : ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਹੈ। ਇਸ ਸਭ ਦੇ ਚਲਦਿਆਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਭਾਰਤ ਦੇ ਖਿਲਾਫ਼ ਭੜਕਾਊ ਭਾਸ਼ਣ ਦਿੱਤਾ ਹੈ। ਉਨ੍ਹਾਂ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੰਧੂ ਨਦੀ ਸਾਡੀ ਹੈ ਅਤੇ ਇਸ ਵਿਚ ਸਾਡਾ ਹੀ ਪਾਣੀ ਵਹੇਗਾ ਜਾਂ ਫਿਰ ਉਨ੍ਹਾਂ ਦਾ ਖੂਨ। ਉਨ੍ਹਾਂ ਅੱਗੇ ਕਿਹਾ ਕਿ ਸਿੰਧੂ ਦਰਿਆ ਹਮੇਸ਼ਾ ਹੀ ਸਾਡਾ ਰਹੇਗਾ। ਭੁੱਟੋ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿ ਤੁਸੀਂ ਇਕ ਝਟਕੇ ’ਚ ਜਲ ਸਮਝੌਤੇ ਨੂੰ ਤੋੜ ਦਿਓ। ਅਸੀਂ ਇਸ ਨੂੰ ਨਹੀਂ ਮੰਨਦੇ ਅਤੇ ਨਾ ਹੀ ਸਾਡੇ ਦੇਸ਼ ਦੀ ਜਨਤਾ ਇਸ ਨੂੰ ਮੰਨਦੀ ਹੇ। ਹਜ਼ਾਰਾਂ ਸਾਲ ਤੋਂ ਅਸੀਂ ਇਸ ਦਰਿਆ ਦੇ ਵਾਰਿਸ ਹਾਂ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨਹੀਂ ਤੈਅ ਕਰ ਸਕਦਾ ਕਿ ਪਾਣੀ ਕਿਸਦਾ ਹੈ। ਪਾਕਿਸਤਾਨ ਦੀ ਜਨਤਾ ਬਹੁਤ ਬਹਾਦੁਰ ਹੈ ਅਤੇ ਅਸੀਂ ਡਟ ਕੇ ਹਰ ਮੁਸ਼ਕਿਲ ਦਾ ਮੁਕਬਲਾ ਕਰਾਂਗੇ ਅਤੇ ਸਰਹੱਦ ’ਤੇ ਬਹਾਦਰ ਫੌਜ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਤਿਆਰ ਬੈਠੀ ਹੈ।
Check Also
ਕੈਲਾਸ਼ ਮਾਨਸਰੋਵਰ ਦੀ ਯਾਤਰਾ 30 ਜੂਨ ਤੋਂ ਹੋਵੇਗੀ ਸ਼ੁਰੂ
ਅਗਸਤ 2025 ਤੱਕ ਰਹੇਗੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਲਾਸ਼ ਮਾਨਸਰੋਵਰ ਯਾਤਰਾ 30 ਜੂਨ ਤੋਂ …