ਪਿੰਡ ਧੂੰਦਾ ਵਿਖੇ ਪਿਤਾ ਨੇ ਦਿੱਤੀ ਧੀ ਦੀ ਚਿਖਾ ਨੂੰ ਅਗਨੀ
ਸ੍ਰੀ ਗੋਇੰਦਵਾਲ ਸਾਹਿਬ/ਬਿਊਰੋ ਨਿਊਜ਼ : ਕੈਨੇਡਾ ’ਚ ਲੰਘੇ ਦਿਨੀਂ ਦੋ ਧਿਰਾਂ ਦੌਰਾਨ ਹੋਈ ਫਾਈਰਿੰਗ ਦੌਰਾਨ ਗੋਲੀ ਦਾ ਸ਼ਿਕਾਰ ਹੋਈ ਹਰਸਿਮਰਤ ਕੌਰ ਰੰਧਾਵਾ ਦਾ ਅੱਜ ਉਸ ਦੇ ਜੱਦੀ ਪਿੰਡ ਧੂੰਦਾ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਅੰਤਿਮ ਸਸਕਾਰ ਮੌਕੇ ਪਿੰਡ ਦੇ ਸੈਂਕੜੇ ਲੋੜ ਮੌਜੂਦ ਸਨ ਅਤੇ ਹਰਸਿਮਰਤ ਰੰਧਾਵਾ ਦੀ ਚਿਖਾ ਨੂੰ ਅਗਨੀ ਪਿਤਾ ਵੱਲੋਂ ਦਿੱਤੀ। ਮਿ੍ਰਤਕ ਦੇ ਦਾਦਾ ਸੁਖਵਿੰਦਰ ਸਿੰਘ ਬਾਕੀ ਪਰਿਵਾਰਕ ਮੈਂਬਰਾਂ ਨੂੰ ਭਰੇ ਮਨ ਨਾਲ ਹੌਸਲਾ ਦੇ ਰਹੇ ਸਨ। ਹਰਸਿਮਰਤ ਕੌਰ ਦੀਆਂ ਅੰਤਿਮ ਰਸਮਾਂ ਪਿਤਾ ਬਿਕਰਮਜੀਤ ਸਿੰਘ ਵੱਲੋਂ ਨਿਭਾਈਆਂ ਗਈਆ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆ ’ਚ ਪਿੰਡ ਦੇ ਸਰਪੰਚ ਜਸਵੰਤ ਸਿੰਘ, ਜੋਰਾਵਰ ਸਿੰਘ, ਚਮਕੌਰ ਸਿੰਘ, ਸੁਲੱਖਣ ਸਿੰਘ, ਪਿਆਰਾ ਸਿੰਘ, ਰਸ਼ਪਾਲ ਸਿੰਘ, ਮਲਕੀਤ ਸਿੰਘ, ਸਾਬਕਾ ਸਰਪੰਚ ਸਵਰਨ ਸਿੰਘ, ਯਾਦਵਿੰਦਰ ਸਿੰਘ ਆਦਿ ਮੌਜੂਦ ਸਨ।
Check Also
ਕੈਲਾਸ਼ ਮਾਨਸਰੋਵਰ ਦੀ ਯਾਤਰਾ 30 ਜੂਨ ਤੋਂ ਹੋਵੇਗੀ ਸ਼ੁਰੂ
ਅਗਸਤ 2025 ਤੱਕ ਰਹੇਗੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੈਲਾਸ਼ ਮਾਨਸਰੋਵਰ ਯਾਤਰਾ 30 ਜੂਨ ਤੋਂ …