ਪੰਜਾਬ ਭਰ ‘ਚੋਂ ਚੁਣੇ ਸਿਟੀ ਕਪਤਾਨਾਂ ਨਾਲ ਮੀਟਿੰਗ, ਚਾਰ ਰਾਜਾਂ ਵਿਚ ਕਾਂਗਰਸ ਦੀ ਹਾਰ ਦਾ ਪੰਜਾਬ ਚੋਣਾਂ ‘ਤੇ ਅਸਰ ਨਾ ਪੈਣ ਦਾ ਦਾਅਵਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਤੀਜੀ ਵਾਰ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਨਹੀਂ ਬਣੇਗੀ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਗੱਠਜੋੜ ਅਗਲੀਆਂ ਚੋਣਾਂ ਵਿੱਚ ਸਰਕਾਰ ਬਣਾ ਲੈਂਦਾ ਹੈ ઠਤਾਂ ਉਹ ਆਪਣੇ ਆਪ ਨੂੰ ਸਿਆਸਤ ਵਿੱਚੋਂ ਫੇਲ੍ਹ ਮੰਨ ਲੈਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਸੰਤਾਲੀ ਸਾਲ ਦੇ ਸਿਆਸੀ ਤਜਰਬੇ ਦੇ ਆਧਾਰ ઠਅਤੇ ਲੋਕਾਂ ਦਾ ਰੌਂਅ ਦੇਖ ਕੇ ਇਹ ઠਦਾਅਵਾ ਕਰਦੇ ਹਨ ਕਿ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ઠਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।
ਕੈਪਟਨ ਅਮਰਿੰਦਰ ਸਿੰਘ ਇੱਥੇ ਪੰਜਾਬ ਭਰ ਵਿਚੋਂ ਚੁਣੇ ਸਿਟੀ ਕਪਤਾਨਾਂ ਨੂੰ ਸਿਆਸਤ ਦੇ ਗੁਰ ਦੱਸਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ 1200 ਸਿਟੀ ਕਪਤਾਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ઠਸ਼ੀਲਾ ਦੀਕਸ਼ਿਤ ਦੋ ਵਾਰ ਲਗਾਤਾਰ ਦਿੱਲੀ ਦੀ ਮੁੱਖ ਮੰਤਰੀ ਬਣੇ ਸਨ। ਤੀਜੀ ਵਾਰ ਵੀ ਉਨ੍ਹਾਂ ਵੱਲੋਂ ਸਰਕਾਰ ਬਣਾਏ ਜਾਣ ਦੀ ਉਮੀਦ ਰੱਖੀ ਜਾ ਰਹੀ ਸੀ, ਪਰ ਅਜਿਹਾ ਸੰਭਵ ਨਹੀਂ ਹੋ ਸਕਿਆ ਸੀ। ਉਨ੍ਹਾਂ ਦੇ ਦਸ ਸਾਲ ਦੇ ਕਾਰਜਕਾਲ ਵਿੱਚ ਵੱਡਾ ਵਿਕਾਸ ਹੋਇਆ ਸੀ ਤੇ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਸ਼ੀਲਾ ਦੀਕਸ਼ਿਤ ਤੋਂ ਉਪਰ ਨਹੀਂ ਹਨ।
ਉਨ੍ਹਾਂ ਨੇ ਪਿਛਲੇ ਦਿਨੀਂ ਚਾਰ ਰਾਜਾਂ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਦੀ ਪਹਿਲਾਂ ਹੀ ਆਸ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਨਤੀਜਿਆਂ ਦਾ ਪੰਜਾਬ ਦੀ ਸਿਆਸਤ ‘ਤੇ ਕੋਈ ਅਸਰ ਨਹੀਂ ਪਵੇਗਾ।
ਪੰਜਾਬ ਦੇ ਲੋਕ ਅਕਾਲੀ ਦਲ ਤੇ ਭਾਜਪਾ ਨੂੰ ਨਫ਼ਰਤ ਕਰਨ ਲੱਗ ਪਏ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ઠਸਿਆਸੀ ਕਾਨਫ਼ਰੰਸਾਂ ਨਾਲੋਂ ‘ਕੌਫ਼ੀ ਵਿਦ ਕੈਪਟਨ’ ਜਿਹੇ ਪ੍ਰੋਗਰਾਮਾਂ ਦਾ ਵਧੇਰੇ ਆਨੰਦ ਲੈ ਰਹੇ ਹਨ। ਇਨ੍ਹਾਂ ਸਮਾਗਮਾਂ ਵਿੱਚ ਨੌਜਵਾਨ ਦਿਲ ਦੀ ਗੱਲ ਕਰਦੇ ਹਨ ਅਤੇ ਰਾਜਨੀਤੀ ਨਹੀਂ ਘੋਟਦੇ। ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਦੇ ਆਡੀਟੋਰੀਅਮ ਵਿੱਚ ਸਿਟੀ ਕਪਤਾਨਾਂ ਨਾਲ ਸੰਵਾਦ ਪ੍ਰੋਗਰਾਮ ઠਵਿੱਚ ਰਾਜ ਦੇ ਬਾਈ ਜ਼ਿਲ੍ਹਿਆਂ ਦੇ ਬਾਰਾਂ ਸੌ ਪ੍ਰਤੀਨਿਧ ਪੁੱਜੇ ਹੋਏ ਸਨ। ਪ੍ਰੋਗਰਾਮ ਦੇ ਸੰਚਾਲਕ ਨਵਨੀਤ ਸਿੰਘ ਨੇ ਦੱਸਿਆ ਕਿ ‘ਕੌਫ਼ੀ ਵਿਦ ਕੈਪਟਨ’ ਪ੍ਰੋਗਰਾਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਕਾਂਗਰਸ ਪਾਰਟੀ ਦੇ ਵੱਖ-ਵੱਖ ਵਿੰਗਾਂ ਨੂੰ ਵੀ ਇਸ ਨਾਲ ਸਰਗਰਮ ਕੀਤਾ ਜਾਵੇਗਾ।
‘ਬਾਦਲ ਨੂੰ ਰਾਜ ਦੇ ਮਾੜੇ ਹਾਲਾਤ ਨਜ਼ਰ ਨਹੀਂ ਆ ਰਹੇ’
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਵਿਚ ਵੱਡੇ ਪੱਧਰ ‘ਤੇ ਫੈਲੀ ਅਰਾਜਕਤਾ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਆਪਣੇ ਆਲੇ-ਦੁਆਲੇ ਦੀਆਂ ਘਟਨਾਵਾਂ ਤੋਂ ਅਣਜਾਣ ਬਣੇ ਹੋਏ ਹਨ। ਕੈਪਟਨ ਨੇ ਕਿਹਾ ਕਿ ਬਾਦਲ ਨੂੰ ਦਿਨ ਦਿਹਾੜੇ ਅਪਰਾਧੀਆਂ ਵੱਲੋਂ ਪੁਲਿਸ ਮੁਲਾਜ਼ਮ ਦਾ ਕਤਲ ਕਰਨ, ਇੱਕ ਧਰਮ ਪ੍ਰਚਾਰਕ ‘ਤੇ ਹਮਲਾ ਕਰਨ, ਨਾਮਧਾਰੀ ਮਾਤਾ ਦੀ ਹੱਤਿਆ ਹੋਣ, ਮੋਗਾ ਵਿਚ ਬੈਂਕ ਦੇ ਸਰੱਖਿਆ ਗਾਰਡ ਦੀ ਗੋਲੀ ਮਾਰ ਕੇ 60 ਲੱਖ ਰੁਪਏ ਲੁੱਟਣ ਆਦਿ ਘਟਨਾਵਾਂ ਨਜ਼ਰ ਨਹੀਂ ਆ ਰਹੀਆਂ।
Check Also
ਡਾ. ਦਲਜੀਤ ਸਿੰਘ ਚੀਮਾ ਨੇ ਨਾਰਾਇਣ ਸਿੰਘ ਚੌੜਾ ਦੀ ਰਿਹਾਈ ’ਤੇ ਚੁੱਕੇ ਸਵਾਲ
ਕਿਹਾ : ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਅਧੂਰੀ ਜਾਣਕਾਰੀ ਕਾਰਨ ਚੌੜਾ ਨੂੰ ਮਿਲੀ ਰਿਹਾਈ ਚੰਡੀਗੜ੍ਹ/ਬਿਊਰੋ …