21.2 C
Toronto
Friday, June 26, 2026
spot_img
Homeਪੰਜਾਬ'ਆਪ' ਦੀ ਲੜਾਈ ਹੇਠਲੇ ਪੱਧਰ 'ਤੇ ਪਹੁੰਚੀ

‘ਆਪ’ ਦੀ ਲੜਾਈ ਹੇਠਲੇ ਪੱਧਰ ‘ਤੇ ਪਹੁੰਚੀ

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਅੰਤਿਮ ਸਸਕਾਰ ਮੌਕੇ ਭਗਵੰਤ ਮਾਨ ਨੂੰ ਵਰਕਰਾਂ ਨੇ ਘੇਰਿਆ
ਬਰਨਾਲਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਆਪਸੀ ਲੜਾਈ ਹੁਣ ਹੇਠਲੇ ਪੱਧਰ ‘ਤੇ ਪਹੁੰਚ ਚੁੱਕੀ ਹੈ। ਲੰਘੇ ਕੱਲ੍ਹ ‘ਆਪ’ ਦੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦਾ ਅੰਤਿਮ ਸਸਕਾਰ ਵੀ ਪਾਰਟੀ ਦੀ ਆਪਸੀ ਲੜਾਈ ਦੀ ਭੇਟ ਚੜ੍ਹ ਗਿਆ। ਇਸ ਮੌਕੇ ਪਹੁੰਚੇ ਭਗਵੰਤ ਮਾਨ ਨਾਲ ਜਦੋਂ ਪਾਰਟੀ ਵਰਕਰਾਂ ਨੇ ਗੱਲ ਕਰਨੀ ਚਾਹੀ ਤਾਂ ਮਾਨ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਪਾਰਟੀ ਵਰਕਰਾਂ ਨੇ ਮਾਨ ਦੀ ਗੱਡੀ ਦਾ ਘਿਰਾਓ ਕਰ ਦਿੱਤਾ। ਮਾਨ ਦੇ ਪ੍ਰਾਈਵੇਟ ਸੁਰੱਖਿਆ ਕਰਮੀਆਂ ਨੇ ਧੱਕੇ ਮਾਰ ਕੇ ਵਰਕਰਾਂ ਨੂੰ ਪਾਸੇ ਕਰ ਦਿੱਤਾ ਅਤੇ ਇਸੇ ਦੌਰਾਨ ਇਕ ਵਰਕਰ ਨਿਰਮਲ ਸਿੰਘ ਦੇ ਪੈਰ ‘ਤੇ ਮਾਨ ਦੀ ਗੱਡੀ ਦਾ ਟਾਇਰ ਵੀ ਚੜ੍ਹ ਗਿਆ। ਇਸ ਤੋਂ ‘ਆਪ’ ਵਰਕਰਾਂ ਦਾ ਗੁੱਸਾ ਹੋਰ ਵੀ ਵਧ ਗਿਆ ਅਤੇ ਸੰਸਦ ਮੈਂਬਰ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੇ ਚੱਲਦਿਆਂ ਮਹਿਲ ਕਲਾਂ ਦੀ ਪੁਲਿਸ ਨੇ ਭਗਵੰਤ ਮਾਨ ਦਾ ਵਿਰੋਧ ਕਰਨ ਵਾਲੇ ‘ਆਪ’ ਦੇ ਪੰਜ ਵਲੰਟੀਅਰਾਂ ‘ਤੇ ਪਰਚਾ ਵੀ ਦਰਜ ਕਰ ਦਿੱਤਾ ਹੈ।

RELATED ARTICLES
POPULAR POSTS