Home / ਪੰਜਾਬ / ਈਸੜੂ ‘ਚ ਆਮ ਆਦਮੀ ਪਾਰਟੀ ਵਲੋਂ ਨਹੀਂ ਕੀਤੀ ਜਾਵੇਗੀ ਸਿਆਸੀ ਕਾਨਫਰੰਸ

ਈਸੜੂ ‘ਚ ਆਮ ਆਦਮੀ ਪਾਰਟੀ ਵਲੋਂ ਨਹੀਂ ਕੀਤੀ ਜਾਵੇਗੀ ਸਿਆਸੀ ਕਾਨਫਰੰਸ

ਸੁਖਪਾਲ ਖਹਿਰਾ ਦੀ ਫੋਟੋ ‘ਤੇ ਸ਼ਰਾਰਤੀ ਅਨਸਰਾਂ ਨੇ ਮਲੀ ਕਾਲਖ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਮੌਕੇ ਕਸਬਾ ਈਸੜੂ ਵਿਚ ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਵਲੋਂ 15 ਅਗਸਤ ਨੂੰ ਸਿਆਸੀ ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ। ਇਸ ਵਾਰ ਆਮ ਆਦਮੀ ਪਾਰਟੀ ਵਲੋਂ ਆਪਣਾ ਸਿਆਸੀ ਮੰਚ ਨਹੀਂ ਲਗਾਇਆ ਜਾ ਰਿਹਾ। ਇਸ ਦੇ ਚੱਲਦਿਆਂ ਹੁਣ ਸੁਖਪਾਲ ਸਿੰਘ ਖਹਿਰਾ ਨੇ ਵੀ ਕਹਿ ਦਿੱਤਾ ਕਿ ਉਹ ਵੀ ਈਸੜੂ ਵਿਚ ਕੋਈ ਸਿਆਸੀ ਮੰਚ ਨਹੀਂ ਲਗਾਉਣਗੇ, ਪਰ ‘ਆਪ’ ਵਰਕਰਾਂ ਦਾ ਧੰਨਵਾਦ ਜ਼ਰੂਰ ਕਰਨਗੇ। ਪਹਿਲਾਂ ਮਾਨ ਅਤੇ ਖਹਿਰਾ ਨੇ ਇਕ ਦੂਜੇ ਨੂੰ ਮੰਚ ‘ਤੇ ਦੇਖ ਲੈਣ ਦੀ ਧਮਕੀ ਵੀ ਦਿੱਤੀ ਸੀ। ਸੁਖਪਾਲ ਸਿੰਘ ਖਹਿਰਾ ਦੇ ਸਮਰਥਕਾਂ ਨੇ ਤਾਂ ਈਸੜੂ ਵਿਚ ਫਲੈਕਸ ਬੋਰਡ ਵੀ ਲਗਾ ਦਿੱਤੇ ਸਨ, ਲੰਘੀ ਰਾਤ ਕਿਸੇ ਸ਼ਰਾਰਤੀ ਅਨਸਰ ਨੇ ਸੁਖਪਾਲ ਸਿੰਘ ਖਹਿਰਾ ਦੀ ਲੱਗੀ ਫੋਟੋ ‘ਤੇ ਕਾਲਖ ਮਲ ਦਿੱਤੀ, ਜਿਸ ਨੂੰ ਅੱਜ ਸਵੇਰੇ ਸਮਰਥਕਾਂ ਨੇ ਸਾਫ ਕਰ ਦਿੱਤਾ। ਚੇਤੇ ਰਹੇ ਕਿ ਪਿਛਲੇ ਦਿਨੀਂ ਗੜ੍ਹਸ਼ੰਕਰ ਵਿੱਚ ਹੋਈ ਰੈਲੀ ਵਿੱਚ ਵੀ ਖਹਿਰਾ ਨੂੰ ਕਾਲ਼ੇ ਝੰਡੇ ਵਿਖਾਏ ਗਏ ਸਨ।

Check Also

ਅਮਰਜੀਤ ਸੰਦੋਆ ਮੁੜ ਆਮ ਆਦਮੀ ਪਾਰਟੀ ‘ਚ ਸ਼ਾਮਲ

ਕਿਹਾ – ਪਾਰਟੀ ਦਾ ਵਲੰਟੀਅਰ ਬਣ ਕੇ ਇਲਾਕੇ ਦੀ ਕਰਾਂਗਾ ਸੇਵਾ ਰੂਪਨਗਰ/ਬਿਊਰੋ ਨਿਊਜ਼ ਹਲਕਾ ਰੂਪਨਗਰ …