-2.2 C
Toronto
Tuesday, January 6, 2026
spot_img
Homeਪੰਜਾਬਕਰਤਾਰਪੁਰ ਲਾਂਘੇ 'ਚ ਨਵਜੋਤ ਸਿੱਧੂ ਦੇ ਯੋਗਦਾਨ ਦੀ ਵਿਧਾਨ ਸਭਾ 'ਚ ਹੋਈ...

ਕਰਤਾਰਪੁਰ ਲਾਂਘੇ ‘ਚ ਨਵਜੋਤ ਸਿੱਧੂ ਦੇ ਯੋਗਦਾਨ ਦੀ ਵਿਧਾਨ ਸਭਾ ‘ਚ ਹੋਈ ਸ਼ਲਾਘਾ

ਕਿਹਾ – ਇਮਰਾਨ ਖਾਨ ਨਾਲ ਸਿੱਧੂ ਦੀ ਦੋਸਤੀ ਨੇ ਲਾਂਘਾ ਖੋਲ੍ਹਣ ਦਾ ਰਾਹ ਪੱਧਰਾ ਕੀਤਾ
ਚੰਡੀਗੜ੍ਹ : ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਰਾਜਪਾਲ ਦੇ ਭਾਸ਼ਣ ਉਤੇ ਧੰਨਵਾਦ ਮਤੇ ਉਤੇ ਬਹਿਸ ਦੌਰਾਨ ਹਰ ਪਾਰਟੀ ਦੇ ਵਿਧਾਇਕ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਉਪਰਾਲੇ ਦਾ ਧੰਨਵਾਦ ਕੀਤਾ। ਕਿਹਾ ਗਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਸਿੱਧੂ ਦੀ ਦੋਸਤੀ ਸਦਕਾ ਇਹ ਲਾਂਘਾ ਖੁੱਲ੍ਹਣ ਲਈ ਰਾਹ ਪੱਧਰਾ ਹੋਇਆ।ઠਕਾਂਗਰਸੀ ਵਿਧਾਇਕਾਂ ਡਾ. ਰਾਜ ਕੁਮਾਰ ਵੇਰਕਾ, ਹਰਮਿੰਦਰ ਸਿੰਘ ਗਿੱਲ ਤੇ ਹਰਪ੍ਰਤਾਪ ਸਿੰਘ ਅਜਨਾਲਾ ਤੋਂ ਇਲਾਵਾ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਸਿੱਧੂ ਦਾ ਉਚੇਚੇ ਤੌਰ ਉਤੇ ਧੰਨਵਾਦ ਕੀਤਾ ।
ਬਜਟ ਸੈਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ ਵੀ ਹੰਗਾਮਿਆਂ ਭਰਪੂਰ ਰਹੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਅਕਾਲੀਆਂ ਨੇ ਅਧਿਆਪਕਾਂ ਦਾ ਮੁੱਦਾ ਚੁੱਕਿਆ। ਇਸ ਦੌਰਾਨ ਸਪੀਕਰ ਨੇ ਅਕਾਲੀਆਂ ਦਾ ਮਤਾ ਰੱਦ ਕਰ ਦਿੱਤਾ ਅਤੇ ਅਕਾਲੀਆਂ ਨੇ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਦਾ ਵਿਰੋਧ ਕਰਦਿਆਂ ਵਾਕ ਆਊਟ ਵੀ ਕੀਤਾ। ਅਕਾਲੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਆਮ ਆਦਮੀ ਪਾਰਟੀ ਪੰਜਾਬ ਨੇ ਸਪੀਕਰ ਨੂੰ ਪੱਤਰ ਲਿਖ ਕੇ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੀ ਕਾਰਵਾਈ ਲਾਈਵ ਕਰਨ ਦੀ ਮੰਗ ਕੀਤੀ।

RELATED ARTICLES
POPULAR POSTS