24.6 C
Toronto
Saturday, August 29, 2026
spot_img
HomeਕੈਨੇਡਾFrontਹੜ੍ਹਾਂ ਕਾਰਨ ਘਰ ਦੇ ਵਿਹੜੇ ’ਚ ਹੀ ਕਰਨਾ ਪਿਆ ਬਜ਼ੁਰਗ ਦਾ ਸਸਕਾਰ

ਹੜ੍ਹਾਂ ਕਾਰਨ ਘਰ ਦੇ ਵਿਹੜੇ ’ਚ ਹੀ ਕਰਨਾ ਪਿਆ ਬਜ਼ੁਰਗ ਦਾ ਸਸਕਾਰ

ਹੜ੍ਹਾਂ ਕਾਰਨ ਘਰ ਦੇ ਵਿਹੜੇ ’ਚ ਹੀ ਕਰਨਾ ਪਿਆ ਬਜ਼ੁਰਗ ਦਾ ਸਸਕਾਰ
ਪੰਜਾਬ ਦੇ ਕਈ ਖੇਤਰਾਂ ਵਿਚ ਹੜ੍ਹਾਂ ਨੇ ਕੀਤਾ ਹੈ ਬਹੁਤ ਜ਼ਿਆਦਾ ਨੁਕਸਾਨ
ਕਪੂਰਥਲਾ/ਬਿਊਰੋ ਨਿਊਜ਼
ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਕੁਝ ਇਲਾਕਿਆਂ ਵਿਚ ਅਜਿਹੇ ਹਾਲਾਤ ਵੀ ਬਣ ਗਏ, ਕਿ ਰੱਬ ਨੂੰ ਪਿਆਰੇ ਹੋਇਆਂ ਦਾ ਸਸਕਾਰ ਵੀ ਘਰ ਦੇ ਵਿਹੜੇ ਵਿਚ ਹੀ ਕਰਨਾ ਪਿਆ। ਅਜਿਹੀ ਹੀ ਘਟਨਾ ਸੁਲਤਾਨਪੁਰ ਲੋਧੀ ਖੇਤਰ ਦੇ ਪਿੰਡ ਸਾਂਗਰਾ ਵਿਚ ਵਾਪਰੀ ਹੈ। ਸਾਂਗਰਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਕਈ ਦਿਨਾਂ ਤੋਂ ਪਾਣੀ ਖੜ੍ਹਾ ਹੋਣ ਕਾਰਨ ਇਕ ਪਰਿਵਾਰ ਨੂੰ ਬਜ਼ੁਰਗ ਮਾਤਾ ਦਾ ਸਸਕਾਰ ਘਰ ਦੇ ਵਿਹੜੇ ਵਿਚ ਹੀ ਕਰਨ ਲਈ ਮਜਬੂਰ ਹੋਣਾ ਪਿਆ। ਦੱਸਿਆ ਗਿਆ ਕਿ ਇਸ ਪਿੰਡ ਦੇ ਆਲੇ-ਦੁਆਲੇ ਦੋ-ਤਿੰਨ ਫੁੱਟ ਪਾਣੀ ਅਜੇ ਵੀ ਜਮਾਂ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਪਹੁੰਚਣ ਲਈ ਅਜੇ ਵੀ ਕਿਸ਼ਤੀ ਦੀ ਵਰਤੋਂ ਕਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੇ ਮੋਟਰ ਬੋਟ ਦਿੱਤੀ ਸੀ, ਉਸਦੇ ਸਹਾਰੇ ਹੀ ਸਕੇ ਸਬੰਧੀਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਘਰ ਲਿਆਂਦਾ ਗਿਆ ਸੀ।

RELATED ARTICLES
POPULAR POSTS