7.4 C
Toronto
Saturday, November 7, 2026
spot_img
Homeਪੰਜਾਬਸੁਨੀਲ ਜਾਖੜ ਧੰਨਵਾਦੀ ਦੌਰੇ ਲਈ ਪਠਾਨਕੋਟ ਪਹੁੰਚੇ

ਸੁਨੀਲ ਜਾਖੜ ਧੰਨਵਾਦੀ ਦੌਰੇ ਲਈ ਪਠਾਨਕੋਟ ਪਹੁੰਚੇ

ਸੁਨੀਲ ਜਾਖੜ ਧੰਨਵਾਦੀ ਦੌਰੇ ਲਈ ਪਠਾਨਕੋਟ ਪਹੁੰਚੇਅਕਾਲੀ ਦਲ ਅਤੇ ਭਾਜਪਾ ‘ਤੇ ਲਾਏ ਤਿੱਖੇ ਨਿਸ਼ਾਨੇ
ਗੁਰਦਾਸਪੁਰ/ਬਿਊਰੋ ਨਿਊਜ਼
ਗੁਰਦਾਸਪੁਰ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਅੱਜ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਧੰਨਵਾਦੀ ਦੌਰੇ ਲਈ ਪਠਾਨਕੋਟ ਪੁੱਜੇ। ਉਨ੍ਹਾਂ ਗੁਰਦੁਆਰਾ ਬਾਠ ਸਾਹਿਬ ਵਿਚ ਮੱਥਾ ਟੇਕ ਦੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਜਾਖੜ ਹੋਰਾਂ ਨੇ ਪੱਤਰਕਾਰਾਂ ਨਾਲ ਗੱਲਾਬਾਤ ਕਰਦਿਆਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ‘ਤੇ ਤਿੱਖੇ ਨਿਸ਼ਾਨੇ ਸਾਧੇ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 10 ਸਾਲ ਸੂਬੇ ਨੂੰ ਰੱਜ ਕੇ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਕਰਾਰ ਕੀਤੇ ਜਿਸ ਦਾ ਖ਼ਮਿਆਜ਼ਾ ਹੁਣ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਦੀਆਂ ਦਰਾਂ ਵਧਣੀਆਂ ਅਕਾਲੀਆਂ ਦੀ ਹੀ ਦੇਣ ਹੈ। ਜਾਖ਼ੜ ਨੇ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਲਈ ਵਚਨਬੱਧ ਹਨ ਤੇ ਸਿੱਖਿਆ ਦੇ ਨਾਲ-ਨਾਲ ਹੋਰ ਖੇਤਰਾਂ ‘ਤੇ ਵੀ ਫੋਕਸ ਕਰਨਗੇ।

 

RELATED ARTICLES
POPULAR POSTS