ਕਿਹਾ : ਕਿਸਾਨਾਂ ਨੂੰ ਫਸਲਾਂ ‘ਤੇ ਸਹੀ ਐਮ ਐਸ ਪੀ ਦੀ ਲੋੜ
ਚੰਡੀਗੜ੍ਹ/ਬਿਊਰੋ ਨਿਊਜ਼
ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅੱਜ ਇਕ ਵਾਰ ਫਿਰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ, ਉਨ੍ਹਾਂ ਨੂੰ ਤਾਂ ਸਿਰਫ਼ ਫ਼ਸਲਾਂ ‘ਤੇ ਸਹੀ ਐਮ. ਐਸ. ਪੀ. ਦੀ ਲੋੜ ਹੈ। ਸਿੱਧੂ ਨੇ ਕਿਹਾ ਕਿ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਦੱਬੇ ਹੋਏ ਹਨ, ਕਿਉਂਕਿ ਫ਼ਸਲਾਂ ‘ਤੇ ਲਾਗਤ ਉਪਜ ਦੇ ਵਿੱਕਰੀ ਮੁੱਲ ਤੋਂ ਜ਼ਿਆਦਾ ਹੋ ਜਾਂਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਦਿਆਂ ਕਿਹਾ ਕਿ ਤੁਹਾਡੇ ਪੂੰਜੀਵਾਦੀ ਦੋਸਤਾਂ ਦੇ ਉਲਟ ਕਿਸਾਨ ਸਹੀ ਆਮਦਨੀ ਤੋਂ ਬਿਨਾਂ ਜਨਤਕ ਧਨ ‘ਚੋਂ ਹੋਰ ਕੁਝ ਵੀ ਨਹੀਂ ਚਾਹੁੰਦੇ।
Check Also
ਫਿਰੋਜ਼ਪੁਰ ’ਚ ਕਰੋਨਾ ਦਾ ਪਹਿਲਾ ਕੇਸ ਆਇਆ ਸਾਹਮਣੇ
ਸਿਹਤ ਵਿਭਾਗ ਨੇ ਅੰਬਾਲਾ ਨਾਲ ਸਬੰਧਤ ਨੌਜਵਾਨ ਨੂੰ ਕੀਤਾ ਇਕਾਂਤਵਾਸ ਫਿਰੋਜ਼ਪੁਰ/ਬਿਊਰੋ ਨਿਊਜ਼ ਫਿਰੋਜ਼ਪੁਰ ਵਿੱਚ ਅੱਜ …