21.8 C
Toronto
Thursday, September 10, 2026
spot_img
Homeਪੰਜਾਬਪੰਜਾਬ ਕੈਬਨਿਟ ’ਚ ਜਲਦੀ ਹੋਵੇਗਾ ਫੇਰਬਦਲ

ਪੰਜਾਬ ਕੈਬਨਿਟ ’ਚ ਜਲਦੀ ਹੋਵੇਗਾ ਫੇਰਬਦਲ

ਪੰਜਾਬ ਕੈਬਨਿਟ ’ਚ ਜਲਦੀ ਹੋਵੇਗਾ ਫੇਰਬਦਲਨਵੇਂ ਮੰਤਰੀਆਂ ’ਚ ਬੀਬੀ ਸਰਬਜੀਤ ਕੌਰ ਮਾਣੂਕੇ ਤੇ ਅਮਨ ਅਰੋੜਾ ਦਾ ਨਾਮ ਸਭ ਤੋਂ ਅੱਗੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦੂਜਾ ਕੈਬਨਿਟ ਵਿਸਥਾਰ ਜੁਲਾਈ ਮਹੀਨੇ ਵਿਚ ਹੋਣਾ ਲਗਭਗ ਤੈਅ ਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜੇਕਰ ਮੰਤਰੀ ਮੰਡਲ ’ਚ ਵਿਸਥਾਰ ਹੁੰਦਾ ਹੈ ਤਾਂ ਬੀਬੀ ਸਰਬਜੀਤ ਕੌਰ ਮਾਣੂਕੇ ਅਤੇ ਅਮਨ ਅਰੋੜਾ ਦਾ ਮੰਤਰੀ ਬਣਨਾ ਯਕੀਨੀ ਹੈ। ਪਾਰਟੀ ਸੂਤਰਾਂ ਦੇ ਅਨੁਸਾਰ ਨਵੇਂ ਕੈਂਡੀਡੇਟ ਦੀ ਸਿਲੈਕਸ਼ਨ ਦੇ ਨਾਲ-ਨਾਲ ਪੁਰਾਣੇ ਮੰਤਰੀਆਂ ਦਾ ਹੁਣ ਤੱਕ ਦਾ ਰਿਪੋਰਟ ਕਾਰਡ ਵੀ ਜਾਂਚਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸ ਮਾਮਲੇ ਨੂੰ ਦੇਖ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਇਕ ਮੌਜੂਦਾ ਮੰਤਰੀ ਦੀ ਮੰਤਰੀ ਮੰਡਲ ਦੇ ਵਿਸਥਾਰ ਸਮੇਂ ਛੁੱਟੀ ਵੀ ਹੋ ਸਕਦੀ ਹੈ ਅਤੇ ਉਹ ਮਾਝਾ ਨਾਲ ਸਬੰਧਤ ਕੈਬਨਿਟ ਮੰਤਰੀ ਹੋ ਸਕਦਾ ਹੈ। ਇਸੇ ਦੌਰਾਨ ਦੋਆਬਾ ਦੇ ਇਕ ਮੰਤਰੀ ਦੀ ਕਾਰਗੁਜ਼ਾਰੀ ’ਤੇ ਵੀ ਵਿਸ਼ੇਸ਼ ਨਜ਼ਰ ਹੈ। ਪੰਜਾਬ ਕੈਬਨਿਟ ਦੇ ਵਿਸਥਾਰ ਦੀ ਖਬਰ ਤੋਂ ਬਾਅਦ ਪਾਰਟੀ ਵਿਚ ਜੋੜ ਤੋੜ ਦੀ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਛੁੱਟੀ ਵੀ ਕਰ ਦਿੱਤੀ ਸੀ।

RELATED ARTICLES
POPULAR POSTS