Breaking News
Home / ਪੰਜਾਬ / ਬੋਰਵੈਲ ‘ਚ ਡਿੱਗ ਕੇ ਜਾਨ ਗੁਆ ਚੁੱਕੇ ਫਤਹਿਵੀਰ ਮਾਮਲੇ ‘ਚ ਹਾਈਕੋਰਟ ਸਖਤ

ਬੋਰਵੈਲ ‘ਚ ਡਿੱਗ ਕੇ ਜਾਨ ਗੁਆ ਚੁੱਕੇ ਫਤਹਿਵੀਰ ਮਾਮਲੇ ‘ਚ ਹਾਈਕੋਰਟ ਸਖਤ

ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਸੰਗਰੂਰ ਵਿਚ ਪਿਛਲੇ ਦਿਨੀਂ ਡੂੰਘੇ ਬੋਰਵੈਲ ਵਿਚ ਡਿੱਗ ਕੇ ਦੋ ਸਾਲਾਂ ਦੇ ਬੱਚੇ ਫਤਹਿਵੀਰ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖਤੀ ਵਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ, ਐਨ.ਡੀ.ਆਰ.ਐਫ. ਅਤੇ ਸੰਗਰੂਰ ਦੇ ਡੀ.ਸੀ. ਨੂੰ ਨੋਟਿਸ ਜਾਰੀ ਕੀਤਾ ਹੈ।  ਧਿਆਨ ਰਹੇ ਕਿ ਫਤਹਿਵੀਰ ਨੂੰ ਬੋਰਵੈਲ ਵਿਚੋਂ ਕੱਢਣ ਲਈ ਵਰਤੀ ਗਈ ਢਿੱਲ ਸਬੰਧੀ ਇਕ ਪਟੀਸ਼ਨ ਹਾਈਕੋਰਟ ਵਿਚ ਦਾਇਰ ਕੀਤੀ ਗਈ ਸੀ, ਜਿਸਦੀ ਸੁਣਵਾਈ ਅਦਾਲਤ ਵਲੋਂ ਅੱਜ ਕੀਤੀ ਗਈ। ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 3 ਜੁਲਾਈ ਨੂੰ ਹੋਣੀ ਹੈ। ਜ਼ਿਕਰਯੋਗ ਹੈ ਕਿ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਇਕ ਦੋ ਸਾਲਾਂ ਦਾ ਬੱਚਾ ਫਤਹਿਵੀਰ ਸਿੰਘ ਬੋਰਵੈਲ ਵਿਚ ਡਿੱਗ ਗਿਆ ਸੀ, ਜਿਸ ਨੂੰ ਬਹੁਤ ਜੱਦੋ ਜਹਿਦ ਤੋਂ ਬਾਅਦ 6 ਦਿਨਾਂ ਬਾਅਦ ਮ੍ਰਿਤਕ ਹਾਲਤ ਵਿਚ ਬਾਹਰ ਕੱਢਿਆ ਗਿਆ ਸੀ।

 

 

Check Also

ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ

‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …