Breaking News
Home / ਪੰਜਾਬ / ਐਸਪੀ ਸਿੰਘ ਓਬਰਾਏ ਨੇ ਜਹਾਜ਼ ’ਚ ਕੀਤਾ ਇੱਕਲਿਆਂ ਸਫਰ

ਐਸਪੀ ਸਿੰਘ ਓਬਰਾਏ ਨੇ ਜਹਾਜ਼ ’ਚ ਕੀਤਾ ਇੱਕਲਿਆਂ ਸਫਰ

ਸਰਬਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਹਨ ਐਸਪੀ ਸਿੰਘ ਓਬਰਾਏ
ਅੰਮਿ੍ਰਤਸਰ/ਬਿਊਰੋ ਨਿਊਜ਼
ਦੁਬਈ ਵਿਚ ਰਹਿਣ ਵਾਲੇ ਉੱਘੇ ਪੰਜਾਬੀ ਬਿਜ਼ਨੈਸਮੈਨ ਐੱਸ.ਪੀ.ਸਿੰਘ ਓਬਰਾਏ ਨੇ ਅੰਮਿ੍ਰਤਸਰ ਤੋਂ ਦੁਬਈ ਤੱਕ ਏਅਰ ਇੰਡੀਆ ਦੀ ਫਲਾਈਟ ਵਿੱਚ ਇਕੱਲਿਆਂ ਸਫਰ ਕੀਤਾ। ਓਬਰਾਏ ਉਸ ਸਮੇਂ ਹੈਰਾਨ ਹੋ ਗਏ, ਜਦੋਂ ਉਹ ਅੰਮਿ੍ਰਤਸਰ ਤੋਂ ਦੁਬਈ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਇਕਾਨਿਮੀ ਕਲਾਸ ਪੁੱਜੇ ਤਾਂ ਦੇਖਿਆ ਕਿ ਉਥੇ ਸਿਰਫ਼ ਉਹੀ ਇਕੋ ਇਕ ਯਾਤਰੀ ਸਨ। ਜ਼ਿਕਰਯੋਗ ਕਿ ਓਬਰਾਏ ਪੰਜਾਬ ਵਿੱਚ ਸਰਬਤ ਦਾ ਭਲਾ ਸੰਸਥਾ ਦੇ ਸਰਪ੍ਰਸਤ ਵੀ ਹਨ ਅਤੇ ਸਮਾਜ ਭਲਾਈ ਦੇ ਕਾਰਜਾਂ ਕਰਕੇ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ। ਓਬਰਾਏ ਦੱਸਦੇ ਹਨ ਕਿ ਉਹ ਖੁਦ ਨੂੰ ਕਿਸਮਤ ਵਾਲਾ ਮਹਿਸੂਸ ਕਰਦੇ ਹਨ ਕਿ ਪੂਰੀ ਫਲਾਈਟ ਵਿੱਚ ਉਹ ਇੱਕਲੇ ਮੁਸਾਫਰ ਸਨ ਅਤੇ ਉਨ੍ਹਾਂ ਸਫਰ ਦੌਰਾਨ ਮਹਾਰਾਜ਼ਿਆਂ ਵਾਂਗ ਮਹਿਸੂਸ ਕੀਤਾ। ਦੁਬਈ ’ਚ ਰਹਿਣ ਵਾਲੇ ਅਧਿਕਾਰੀ ਦੇ ਦੱਸਣ ਅਨੁਸਾਰ ਓਬਰਾਏ ਏਅਰ ਇੰਡੀਆ ਦੀ ਉਡਾਣ ਵਿਚ ਇਕਲੌਤੇ ਯਾਤਰੀ ਸਨ, ਜੋ ਬੁੱਧਵਾਰ ਤੜਕੇ 3:45 ਵਜੇ ਅੰਮਿ੍ਰਤਸਰ ਤੋਂ ਰਵਾਨਾ ਹੋਏ। ਉਨ੍ਹਾਂ ਨੇ ਦੁਬਈ ਜਾ ਰਹੇ ਜਹਾਜ਼ ਵਿਚ ਤਿੰਨ ਘੰਟੇ ਸਫ਼ਰ ਕੀਤਾ। ਧਿਆਨ ਰਹੇ ਕਿ ਓਬਰਾਏ ਕੋਲ ਗੋਲਡਨ ਵੀਜ਼ਾ ਹੈ, ਜਿਸ ਨਾਲ ਉਹ ਯੂਏਈ ਵਿਚ 10 ਸਾਲਾਂ ਤਕ ਰਹਿ ਸਕਦੇ ਹਨ। ਉਨ੍ਹਾਂ ਨੇ ਉਡਾਣ ਦੌਰਾਨ ਚਾਲਕ ਦਲ ਦੇ ਮੈਂਬਰਾਂ ਨਾਲ ਫੋਟੋਆਂ ਵੀ ਖਿੱਚਵਾਈਆਂ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਆਪ’ ਨੂੰ ਬਚਾਉਣ ਲਈ ਸ਼ੁਰੂ ਕੀਤੀ ਕਿਲਾਬੰਦੀ

ਵਿਧਾਇਕ ਨਾਲ ਮੀਟਿੰਗਾਂ ਕਰਕੇ ਬਣਾਉਣਗੇ ਰਣਨੀਤੀ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ …