20.4 C
Toronto
Tuesday, September 1, 2026
spot_img
Homeਪੰਜਾਬਪੰਜਾਬ 'ਚ ਅਕਾਲੀਆਂ ਨੇ ਪੈਦਾ ਕੀਤੇ ਗੈਂਗਸਟਰ

ਪੰਜਾਬ ‘ਚ ਅਕਾਲੀਆਂ ਨੇ ਪੈਦਾ ਕੀਤੇ ਗੈਂਗਸਟਰ

ਪੰਜਾਬ ‘ਚ ਅਕਾਲੀਆਂ ਨੇ ਪੈਦਾ ਕੀਤੇ ਗੈਂਗਸਟਰਸੁਖਜਿੰਦਰ ਰੰਧਾਵਾ ਨੇ ਕਿਹਾ -ਮਜੀਠੀਆ ਦੇ ਖਤਰਨਾਕ ਬਦਮਾਸ਼ਾਂ ਨਾਲ ਸਬੰਧ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅਕਾਲੀਆਂ ਨੇ ਗੈਂਗਸਟਰ ਪੈਦਾ ਕੀਤੇ ਹਨ। ਇਹ ਪ੍ਰਗਟਾਵਾ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੇਰਾ ਅਤੇ ਕਿਸੇ ਵੀ ਕਾਂਗਰਸੀ ਆਗੂ ਜਾਂ ਵਰਕਰ ਦਾ ਅਕਾਲੀ ਆਗੂ ਦੇ ਕਤਲ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਟਾਲਾ ਨੇੜੇ ਸਾਬਕਾ ਅਕਾਲੀ ਸਰਪੰਚ ਦਾ ਕਤਲ ਹੋ ਗਿਆ ਸੀ, ਅਤੇ ਅਕਾਲੀ ਦਲ ਸੁਖਜਿੰਦਰ ਸਿੰਘ ਰੰਧਾਵਾ ‘ਤੇ ਇਸ ਸਬੰਧੀ ਅਰੋਪ ਲਗਾ ਰਿਹਾ ਹੈ। ਰੰਧਾਵਾ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਕੁਝ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਮਜੀਠੀਆ ਦੇ ਖਤਰਨਾਕ ਬਦਮਾਸ਼ਾਂ ਨਾਲ ਸਬੰਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਜੀਠੀਆ ਦੇ ਆਉਣ ਤੋਂ ਬਾਅਦ ਹੀ ਗੈਂਗਸਟਰ ਪੈਦਾ ਹੋਏ ਹਨ। ਰੰਧਾਵਾ ਨੇ ਕਿਹਾ ਕਿ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਮੇਰੇ ਅਤੇ ਮਜੀਠੀਆ ਬਾਰੇ ਜਾਂਚ ਕਰਵਾ ਲਈ ਜਾਵੇ।

RELATED ARTICLES
POPULAR POSTS