16.5 C
Toronto
Friday, October 16, 2026
spot_img
Homeਕੈਨੇਡਾਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਯਾਦ 'ਚ 'ਮਾਤਾ ਗੁਜਰੀ ਯਾਦਗਾਰੀ ਬਾਗ਼'...

ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਯਾਦ ‘ਚ ‘ਮਾਤਾ ਗੁਜਰੀ ਯਾਦਗਾਰੀ ਬਾਗ਼’ ਦਾ ਉਦਘਾਟਨੀ ਸਮਾਗ਼ਮ ਸ਼ਨੀਵਾਰ 17 ਅਕਤੂਬਰ ਨੂੰ

ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਯਾਦ ‘ਚ ‘ਮਾਤਾ ਗੁਜਰੀ ਯਾਦਗਾਰੀ ਬਾਗ਼’ ਦਾ ਉਦਘਾਟਨੀ ਸਮਾਗ਼ਮ ਸ਼ਨੀਵਾਰ 17 ਅਕਤੂਬਰ ਨੂੰਸਕਾਰਬਰੋ/ਡਾ. ਝੰਡ : ਪ੍ਰਬੰਧਕਾਂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਗੁਰਸਿੱਖ ਸਭਾ ਕੈਨੇਡਾ ਸਕਾਰਬਰੋ ਗੁਰਦੁਆਰਾ ਸਾਹਿਬ ਵੱਲੋਂ ‘ਮਾਤਾ ਗੁਜਰੀ ਯਾਦਗਾਰੀ ਬਾਗ਼’ ਦਾ ਉਦਘਾਟਨੀ ਸਮਾਗ਼ਮ ਸ਼ਨੀਵਾਰ 17 ਅਕਤੂਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਇਹ ਗੁਰਦੁਆਰਾ ਸਾਹਿਬ ਗੁਰਸਿੱਖ ਸਭਾ 905 ਮਿਡਲਫ਼ੀਲਡ ਰੋਡ, ਸਕਾਬਰੋ ਵਿਖੇ ਸਥਿਤ ਹੈ।
ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਵਿੱਚ ਇਹ ਯਾਦਗਾਰ ਉੱਘੇ ਕਲਾਕਾਰ ਨਿਰਭੈ ਸਿੰਘ ਸਿੱਧੂ ਵੱਲੋਂ ਸੰਗਤ ਦੇ ਅਸ਼ੀਰਵਾਦ ਨਾਲ, 2026 ਟੋਰਾਂਟੋ ਬੀਐਨੀਅਲ ਆਫ਼ ਆਰਟ ਦੇ ਅਧੀਨ ਸਿਰਜੀ ਗਈ ਹੈ ਅਤੇ ਇਹ ਸਥਾਨ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੇ ਮਹਾਨ ਸਿਦਕ ਤੇ ਦਲੇਰੀ ਅਤੇ ਉਨ੍ਹਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਹੈ।
ਪ੍ਰਬੰਧਕਾਂ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਕਲਾਕਾਰ ਨਿਰਭੈ ਸਿੰਘ ਸਿੱਧੂ, ਐਲਿਸਨ ਗਲੈੱਨ ਅਤੇ ਭਾਈ ਹਰਪਾਲ ਸਿੰਘ ਵੱਲੋਂ ਇਸ ਯਾਦਗਾਰੀ ਬਾਗ਼ ਸਬੰਧੀ ਜਾਣਕਾਰੀ ਬਾਅਦ ਦੁਪਹਿਰ 1.30 ਵਜੇ ਤੋਂ 2.15 ਵਜੇ ਤੱਕ ਸਾਂਝੀ ਕੀਤੀ ਜਾਏਗੀ। ਗੁਰਦੁਆਰਾ ਸਾਹਿਬ ਦੇ ਮੁੱਖ-ਹਾਲ ਵਿੱਚ ਹੋ ਰਹੇ ਸਮਾਗ਼ਮ ਵਿੱਚ ਨਾਮ-ਸਿਮਰਨ 2.15 ਤੋਂ 2.45 ਵਜੇ ਤੱਕ ਹੋਵੇਗਾ। ਬੀਬੀ ਵੀਰਪਾਲ ਕੌਰ ਖਾਲਸਾ ਦੇ ਢਾਡੀ ਜੱਥੇ ਵੱਲੋਂ ਵਾਰਾਂ ਬੀਰ-ਰਸੀ ਵਾਰਾਂ 2.45 ਤੋਂ 3.30 ਵਜੇ ਤੱਕ ਗਾਈਆਂ ਜਾਣਗੀਆਂ। ਸ. ਰਣਬੀਰ ਸਿੰਘ ਪਰਹਾਰ ਵੱਲੋਂ ‘ਭਰੋਸਾ, ਹਿੰਮਤ ਅਤੇ ਵਿਰਾਸਤ’ ਵਿਸ਼ੇ ਉੱਪਰ ਆਪਣੇ ਵੀਚਾਰ 3.30 ਤੋਂ 4.00 ਵਜੇ ਤੱਕ ਪੇਸ਼ ਕੀਤੇ ਜਾਣਗੇ ਅਤੇ ਸਮਾਗ਼ਮ ਦੇ ਵਿਸ਼ੇਸ਼-ਬੁਲਾਰੇ ਭਾਈ ਹਰਪਾਲ ਸਿੰਘ ਸ੍ਰੀ ਫ਼ਤਿਹਗੜ੍ਹ ਸਾਹਿਬ ਵਾਲੇ ਆਪਣੇ ਵਿਚਾਰ 4.00 ਤੋਂ 5.30 ਵਜੇ ਤੱਕ ਸੰਗਤ ਦੇ ਸਨਮੁੱਖ ਰੱਖਣਗੇ।
ਆਪ ਜੀ ਨੂੰ ਇਸ ਮਾਤਾ ਗੁਜਰੀ ਯਾਦਗਾਰੀ ਬਾਗ਼ ਦੇ ਉਦਘਾਟਨ ਅਤੇ ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਸਮਾਗ਼ਮ ਵਿੱਚ ਸ਼ਾਮਲ ਹੋ ਕੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ।

 

RELATED ARTICLES
POPULAR POSTS