Breaking News
Home / ਕੈਨੇਡਾ / ਪੀਲ ਖੇਤਰ ਵਿਚ ਐਮਰਜੈਂਸੀ ਸਰਵਿਸਿਜ਼ ਬਿਹਤਰ ਕਰਨ ਲਈ ਓਨਟਾਰੀਓ ਸਰਕਾਰ ਕਰੇਗੀ 14 ਲੱਖ 23 ਹਜ਼ਾਰ ਡਾਲਰ ਦਾ ਨਿਵੇਸ਼

ਪੀਲ ਖੇਤਰ ਵਿਚ ਐਮਰਜੈਂਸੀ ਸਰਵਿਸਿਜ਼ ਬਿਹਤਰ ਕਰਨ ਲਈ ਓਨਟਾਰੀਓ ਸਰਕਾਰ ਕਰੇਗੀ 14 ਲੱਖ 23 ਹਜ਼ਾਰ ਡਾਲਰ ਦਾ ਨਿਵੇਸ਼

logo-2-1-300x105-3-300x105ਸਰਕਾਰ 3 ਲੱਖ ਨਰਸਿੰਗ ਐਵਾਰਡ ਲਈ ਖਰਚ ਕਰੇਗੀ ਤਾਂ ਕਿ ਐਮਰਜੈਂਸੀ ਵੇਟ ਟਾਈਮ ਘੱਟ ਹੋ ਸਕੇ
ਓਨਟਾਰੀਓ : ਓਨਟਾਰੀਓ ਸਰਕਾਰ ਪੀਲ ਖੇਤਰ ਵਿਚ ਹਸਪਤਾਲ ਐਮਰਜੈਂਸੀ  ਰੂਮ ਦੀ ਸੁਵਿਧਾ ਮਰੀਜ਼ਾਂ ਨੂੰ ਤੁਰੰਤ ਪ੍ਰਦਾਨ ਕਰਨ ਲਈ 14 ਲੱਖ 23 ਹਜ਼ਾਰ 900 ਡਾਲਰ ਪ੍ਰਦਾਨ ਕਰ ਰਹੀ ਹੈ।
ਇਸ ਨਾਲ ਮਰੀਜ਼ਾਂ ਨੂੰ ਬਿਹਤਰ ਇਲਾਜ ਸੁਵਿਧਾਵਾਂ ਪ੍ਰਾਪਤ ਹੋਣਗੀਆਂ। ਇਸ ਦੇ ਨਾਲ ਹੀ ਸਰਕਾਰ ਓਨਟਾਰੀਓ ਦੇ 20 ਸ਼ਹਿਰਾਂ ਵਿਚ 3 ਲੱਖ ਨਰਸਿੰਗ ਐਵਾਰਡ ਲਈ ਖਰਚ ਕਰੇਗੀ ਤਾਂ ਕਿ ਐਮਰਜੈਂਸੀ ਵੇਟ ਟਾਈਮ ਵੀ ਘੱਟ ਹੋ ਸਕੇ। ਇਹ ਅਵਸਰ 49 ਹਸਪਤਾਲਾਂ ਵਿਚ ਪ੍ਰਦਾਨ ਕੀਤੇ ਜਾਣਗੇ। ਡੈਡੀਕੇਟਿਡ ਨਰਸਾਂ ਵਿਸ਼ੇਸ਼ ਤੌਰ ‘ਤੇ ਐਂਬੂਲੈਂਸ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਦੇਖਣਗੀਆਂ ਅਤੇ ਇਸ ਵਿਚ ਪੈਰਾ ਮੈਡੀਕਲਾਂ ਨੂੰ 911 ਕਾਲਸ ‘ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦੇਣ ਦਾ ਮੌਕਾ ਮਿਲੇਗਾ। ਇਸ ਨਾਲ ਜਾਨ ਜੋਖ਼ਮ ਵਿਚ ਹੋਣ ਵਾਲੀ ਹਾਲਤ ਵਿਚ ਮਰੀਜ਼ ਜੋ ਕਿ ਐਂਬੂਲੈਂਸ ਨਾਲ ਹਸਪਤਾਲ ਵਿਚ ਆਉਂਦੇ ਹਨ, ਨੂੰ ਹੁਣ ਹਸਪਤਾਲ ਦਾ ਸਟਾਫ ਪਹਿਲ ਦੇ ਅਧਾਰ ‘ਤੇ ਦੇਖੇਗਾ।
ਇਸ ਫੰਡਿੰਗ ਨੂੰ ਪ੍ਰਾਪਤ ਕਰਨ ਵਾਲੀ ਸਿਟੀ ਕਾਊਂਸਲ ਦੇ ਏਰੀਏ ਵਿਚ ਐਮਰਜੈਂਸੀ ਰੂਮ ਨਰਸਾਂ ਦੇ ਕਾਰਨ ਮਰੀਜ਼ਾਂ ਨੂੰ ਹੁਣ ਘੱਟ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਐਮਰਜੈਂਸੀ ਸੇਵਾਵਾਂ ਵਿਚ ਲਗਤਾਰ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਤਹਿਤ ਸਰਕਾਰ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ‘ਤੇ ਧਿਆਨ ਦੇ ਰਹੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …