ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਕੈਨੇਡਾ ਸਰਕਾਰ ਬਾਇਓਮੀਟ੍ਰਿਕਸ ਪ੍ਰੋਗਰਾਮ 2018 ਵਿਚ ਵਾਧਾ ਕਰ ਰਹੀ ਹੈ। ਇਸ ਪ੍ਰੋਗਰਾਮ ਦੇ ਵਧਾਉਣ ਨਾਲ ਅਸਰਦਾਰ ਸਕਰੀਨਿੰਗ ਨਾਲ ਕੈਨੇਡਾ ਦਾ ਇੰਮੀਗ੍ਰੇਸ਼ਨ ਸਿਸਟਮ ਮਜ਼ਬੂਤ ਹੋਵੇਗਾ ਤੇ ਐਪਲੀਕੇਸ਼ਨਾਂ ਦੀ ਪ੍ਰੋਸੈੱਸਿੰਗ ਅਤੇ ਲੋਕਾਂ ਨੂੰ ਸਫ਼ਰ ਕਰਨ ਵਿਚ ਸਹੂਲਤ ਮਿਲੇਗੀ ਤੇ ਉਨ੍ਹਾਂ ਦਾ ਇੰਮੀਗਰੇਸ਼ਨ ਸਿਸਟਮ ਵਿਚ ਵਿਸ਼ਵਾਸ ਵਧੇਗਾ। ਇਸ ਸਮੇਂ ਕੈਨੇਡਾ ਸਰਕਾਰ ਕੈਨੇਡਾ ਵਿਚਲੇ ਰਫ਼ਿਊਜੀ ਕਲੇਮ ਲੈਣ ਵਾਲਿਆਂ ਅਤੇ ਬਾਹਰਲੇ ਰਫ਼ਿਊਜੀ ਰੀ-ਸੈੱਟਲਮੈਂਟ ਬਿਨੈਕਾਰਾਂ ਕੋਲੋਂ ਬਾਇਓਮੀਟਰਿਕਸ (ਉਂਗਲਾਂ ਦੇ ਨਿਸ਼ਾਨ ਅਤੇ ਫ਼ੋਟੋ) ਦੀ ਮੰਗ ਕਰਦੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਵਿੱਚੋਂ ਬਾਹਰ ਚਲੇ ਜਾਣ ਦੇ ਹੁਕਮ ਜਾਰੀ ਹੋਏ ਹੁੰਦੇ ਹਨ ਅਤੇ ਇਹ 30 ਦੇਸ਼ਾਂ ਦੇ ਨਾਗਰਿਕਾਂ ਕੋਲੋਂ ਵੀ ਜ਼ਰੂਰੀ ਹੈ ਜਿਨ੍ਹਾਂ ਨੇ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ, ਵਰਕ ਪਰਮਿਟ ਜਾਂ ਸਟੱਡੀ ਪਰਮਿਟ ਲਈ ਅਪਲਾਈ ਕਰਨਾ ਹੁੰਦਾ ਹੈ। 31 ਜੁਲਾਈ 2018 ਤੋਂ ਯੌਰਪ, ਅਫ਼ਰੀਕਾ ਅਤੇ ਮਿਡਲ ਈਸਟ ਤੋਂ ਵਿਜ਼ਟਰ ਵੀਜ਼ਾ, ਵਰਕ ਪਰਮਿਟ, ਸਟੱਡੀ ਪਰਮਿਟ ‘ਤੇ ਜਾਂ ਪਰਮਾਨੈਂਟ ਰੈਜ਼ੀਡੈਂਟ ਵਜੋਂ ਆਉਣ ਦੇ ਚਾਹਵਾਨਾਂ ਨੂੰ ਬਾਇਓਮੀਟਰਿਕਸ ਦੀ ਜ਼ਰੂਰਤ ਪਵੇਗੀ। ਇਨ੍ਹਾਂ ਗਰਮੀਆਂ ਅਤੇ ਪੱਤਝੜ ਦੇ ਮੌਸਮ ਵਿਚ ਯੌਰਪ, ਅਫ਼ਰੀਕਾ ਅਤੇ ਮਿਡਲ ਈਸਟ ਤੋਂ ਆਉਣ ਵਾਲੇ ਲੋਕਾਂ ਦੀ ਭਾਰੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਕੈਨੇਡਾ ਸਰਕਾਰ ਹੇਠ ਲਿਖੀਆਂ ਥਾਵਾਂ ‘ਤੇ ਹੋਰ ਵੀਜ਼ਾ ਐਪਲੀਕੇਸ਼ਨ ਸੈਂਟਰ ਖੋਲ੍ਹ ਰਹੀ ਹੈ, ਕਿਗਾਲੀ, ਰਵਾਂਡਾ; ਸਟੌਕਹੋਮ, ਸਵੀਡਨ ਅਤੇ ਟੇਲ ਆਵੀਵ, ਇਜ਼ਰਾਈਲ ਵਿਚ ਸਤੰਬਰ 2018 ਦੇ ਅੱਧ ਵਿਚ, ਏਥਨਜ਼, ਗਰੀਕ; ਬਰਲਿਨ, ਜਰਮਨੀ; ਲਿਓਨ, ਫ਼ਰਾਂਸ ਅਤਤੇ ਵਿਆਨਾ, ਆਸਟਰੀਆ ਵਿਚ ਨਵੰਬਰ 2018 ਦੇ ਸ਼ੁਰੂ ਵਿਚ, ਐਂਟਾਨਾਨੇਰੀਵੋ, ਮੈਡਾਗਾਸਕਰ ਅਤੇ ਕੇਪ ਟਾਊਨ, ਸਾਊਥ ਅਫ਼ਰੀਕਾ ਵਿਚ ਦਸੰਬਰ ਦੇ ਸ਼ੁਰੂ ਵਿਚ।
ਹੋਰ ਵੀਜ਼ਾ ਐਪਲੀਕੇਸ਼ਨ ਸੈਂਟਰ ਸਾਲ 2019 ਵਿਚ ਖੋਲ੍ਹੇ ਜਾਣਗੇ ਜਿਨ੍ਹਾਂ ਬਾਰੇ ਸੂਚਨਾ ਬਾਅਦ ਵਿਚ ਦਿੱਤੀ ਜਾਏਗੀ। ਇਨ੍ਹਾਂ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਦੇ ਖੁੱਲ੍ਹਣ ਤੋਂ ਪਹਿਲਾਂ ਯੌਰਪ ਵਿਚ ਕੁਝ ਕੈਨੇਡੀਅਨ ਐਂਬੈਸੀਆਂ ਵਿਚ ਉਨ੍ਹਾਂ ਬਿਨੈਕਾਰਾਂ ਨੂੰ ਇਨਟੈਰਿਮ ਬਾਇਓਮੀਟਰਿਕਸ ਕੁਲੈੱਕਸ਼ਨ ਸਰਵਿਸ ਪੁਆਇੰਟਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ ਜਿਨ੍ਹਾਂ ਨੇ ਆਨ-ਲਾਈਨ ਅਪਲਾਈ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਬਾਇਓਮੀਟਿਰਿਕਸ ਸੂਚਨਾ ਸਬੰਧੀ ਚਿੱਠੀਆਂ ਮਿਲ ਚੁੱਕੀਆਂ ਹਨ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਐੱਮ.ਪੀ. ਸੋਨੀਆ ਸਿੱਧੂ ਦੇ ਦਫ਼ਤਰ ਨੂੰ 905-846-0076 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਸੋਨੀਆ ਸਿੱਧੂ ਨੇ ਨਵੇਂ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਅਤੇ ਬਾਇਓਮੀਟਰਿਕਸ ਵਧਾਉਣ ਬਾਰੇ ਜਾਣਕਾਰੀ ਕੀਤੀ ਸਾਂਝੀ
Check Also
ਕੈਨੇਡੀਅਨ ਸਰਕਾਰ ਏਪੀਈਸੀ (ਏਪੈਕ) ਦੇਸ਼ਾਂ ਨਾਲ ਸਹਿਯੋਗ ਕਰਕੇ ਚੰਗੀ ਉਜਰਤ ਵਾਲੀਆਂ ਨੌਕਰੀਆਂ ਪੈਦਾ ਕਰ ਰਹੀ ਹੈ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਸਾਡੀ ਸਰਕਾਰ ਕਾਰੋਬਾਰੀਆਂ ਲਈ ਪੂੰਜੀ ਨਿਵੇਸ਼ ਕਰਨ ਅਤੇ ਕਾਰੋਬਾਰਾਂ ਨੂੰ ਅੱਗੇ ਵਧਾਉਣ …