Breaking News
Home / ਕੈਨੇਡਾ / ਕੈਨੇਡਾ ਦਾ ਆਤਮ ਨਿਰਭਰਤਾ ਦਾ ਮਾਰਗ : ਹੁਣੇ ਚੁੱਕੋ ਕਦਮ

ਕੈਨੇਡਾ ਦਾ ਆਤਮ ਨਿਰਭਰਤਾ ਦਾ ਮਾਰਗ : ਹੁਣੇ ਚੁੱਕੋ ਕਦਮ

ਜਿਵੇਂ ਜਿਵੇਂ ਕੈਨੇਡਾ ਗਲੋਬਲ ਬਿਜਨਸ ਦੀਆਂ ਮੁਸ਼ਕਲਾਂ ਨਾਲ ਨਿਪਟ ਰਿਹਾ ਹੈ, ਆਤਮ ਨਿਰਭਰਤਾ ਪ੍ਰਾਪਤ ਕਰਨ ਦੇ ਲਈ ਇਕ ਸਰਗਰਮ ਸੋਚ ਅਪਣਾਉਣਾ ਜ਼ਰੂਰੀ ਹੈ। ਸਾਡਾ ਪ੍ਰਸਤਾਵ ‘ਮਜ਼ਬੂਤ ਬਣਾਉਣਾ, ਵਿਭਿੰਨਤਾ ਲਿਆਉਣਾ, ਇਨੋਵੇਸ਼ਨ ਕਰਨਾ ਅਤੇ ਤਰੱਕੀ ਕਰਨਾ’ ਦੇ ਮੰਤਰ ‘ਤੇ ਕੇਂਦਰਿਤ ਹੈ, ਜੋ ਕੈਨੇਡਾ ਲਈ ਤੇਜ਼ੀ ਨਾਲ ਬਦਲਦੀ ਦੁਨੀਆ ਵਿਚ ਤਰੱਕੀ ਕਰਨ ਦੇ ਲਈ ਇਕ ਵਿਆਪਕ ਰਣਨੀਤੀ ਦੀ ਰੂਪ ਰੇਖਾ ਤਿਆਰ ਕਰਦਾ ਹੈ।
ਡਾ. ਮੋਹਨ ਸਿੰਘ ਸੂਦਨ, ਚੇਅਰਮੈਨ, ਚੈਂਬਰ ਫਾਰ ਇੰਟਰਨੈਸ਼ਨਲ ਟਰੇਡ ਐਂਡ ਇੰਡਸਟਰੀ (ਸਿਟੀ) ਭਾਰਤ ਅਤੇ 12 ਮਈ, 2006 ਤੋਂ 2016 ਤੱਕ ਉਨਟਾਰੀਓ, ਕੈਨੇਡਾ ਦੇ ਨਿਵਾਸੀ। ਡਾ. ਮੋਹਨ ਸਿੰਘ ਸੂਦਨ ਦਾ ਕਹਿਣਾ ਹੈ ਕਿ ਸਾਡਾ ਮੰਨਣਾ ਹੈ ਕਿ ਆਪਣੀ ਇਕੌਨਮੀ ਨੂੰ ਮਜ਼ਬੂਤ ਕਰਕੇ, ਆਪਣੀ ਇੰਡਸਟਰੀ ਵਿਚ ਵਿਭਿੰਨਤਾ ਲਿਆ ਕੇ, ਇਨੋਵੇਸ਼ਨ ‘ਚ ਨਿਵੇਸ਼ ਕਰਕੇ ਅਤੇ ਇਨੋਵੇਸ਼ਨ ਕਲਚਰ ਨੂੰ ਉਤਸ਼ਾਹਿਤ ਕਰਕੇ, ਕੈਨੇਡਾ 18-24 ਮਹੀਨਿਆਂ ਦੇ ਅੰਦਰ ਆਤਮ ਨਿਰਭਰਤਾ ਹਾਸਲ ਕਰ ਸਕਦਾ ਹੈ। ਸਾਡਾ ਪ੍ਰਸਤਾਵ ਨਿਮਨ ਲਿਖਤ ਦੇ ਮਹੱਤਵ ‘ਤੇ ਜ਼ੋਰ ਦਿੰਦਾ ਹੈ :
* ਇੰਟਰਨੈਸ਼ਨਲ ਬਿਜਨੈਸ ‘ਤੇ ਨਿਰਭਰਤਾ ਘੱਟ ਕਰਨ ਦੇ ਲਈ ਪ੍ਰਮੁੱਖ ਖੇਤਰਾਂ ਵਿਚ ਵਿਭਿੰਨਤਾ ਲਿਆਉਣਾ।
* ਆਰਥਿਕ ਗਰੋਥ ਨੂੰ ਉਤਸ਼ਾਹਿਤ ਕਰਨ ਦੇ ਲਈ ਇਨੋਵੇਸ਼ਨ ਵਿਚ ਨਿਵੇਸ਼ ਕਰਨਾ।
* ਕੈਨੇਡੀਅਨ ਬਿਜਨਸ ਦਾ ਸਮਰਥਨ ਕਰਨ ਦੇ ਲਈ ਸਥਾਨਕ ਸਪਲਾਈ ਚੇਨ ਨੂੰ ਡਿਵੈਲਪ ਕਰਨਾ।
* ਪ੍ਰਤੀਯੋਗੀ ਵਰਕ ਫੋਰਸ ਵਿਕਸਿਤ ਕਰਨ ਦੇ ਲਈ ਇਨੋਵੇਸ਼ਨ ਕਲਚਰ ਨੂੰ ਉਤਸ਼ਾਹਿਤ ਕਰਨਾ।
ਅਸੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸਾਡੇ ਪ੍ਰਸਤਾਵ ‘ਤੇ ਵਿਚਾਰ ਕਰਨ ਅਤੇ ਅਧਿਕ ਆਤਮ ਨਿਰਭਰ ਅਤੇ ਮਜ਼ਬੂਤ ਕੈਨੇਡੀਅਨ ਇਕੌਨਮੀ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਨ ਦੀ ਅਪੀਲ ਕਰਦੇ ਹਾਂ।

 

Check Also

ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …