ਸੰਪਾਦਕ : ਦਲਜੀਤ ਸਿੰਘ ਸੰਧੂ, ਜੋਗਿੰਦਰ ਸਿੰਘ ਸਿੱਧੂ
ਚੰਗੀਆਂ ਕਿਤਾਬਾਂ ਮਨੁੱਖੀ ਜੀਵਨ ਦਾ ਅਮੋਲ ਖਜ਼ਾਨਾ ਹਨ। ਇਹ ਕਿਤਾਬਾਂ ਚਾਹੇ ਕਾਵਿ ਰੂਪ ਵਿੱਚ ਹੋਣ, ਵਾਰਤਕ ਜਾਂ ਇਤਿਹਾਸ ਦੇ ਰੂਪ ਵਿੱਚ, ਜ਼ਰੂਰ ਪੜਨੀਆਂ ਚਾਹੀਦੀਆਂ ਹਨ। ਚੰਗਾ ਸਾਹਿਤ ਗਿਆਨ ਵਿੱਚ ਵਾਧਾ ਕਰਦਾ ਹੈ ਅਤੇ ਜੀਵਨ ਨੂੰ ਵਧੀਆ ਆਚਰਣ ਵੀ ਦਿੰਦਾ ਹੈ। ਕੈਨੇਡਾ ਵਿੱਚ ਸਿੱਖਾਂ ਦੇ ਸੰਘਰਸ਼ ਬਾਰੇ ਕਿਤਾਬ ‘ਮਿਨਟ ਬੁੱਕ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕੈਨੇਡਾ’ ਦੇ ਰੂਪ ਵਿੱਚ ਮਰਹੂਮ ਦਲਜੀਤ ਸਿੰਘ ਸੰਧੂ ਅਤੇ ਸ. ਜੋਗਿੰਦਰ ਸਿੰਘ ਸਿੱਧੂ ਵੱਲੋਂ ਸੰਪਾਦਿਤ ਕੀਤੀ ਗਈ ਹੈ।
ਪੰਜਾਬੀ ਟ੍ਰਿਬਿਊਨ ਸਰੀ ਦੇ ਸੰਪਾਦਕ ਰਹੇ ਅਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਰਹੇ ਸ. ਜੋਗਿੰਦਰ ਸਿੰਘ ਸਿੱਧੂ ਨੇ ਇਹ ਕਿਤਾਬ ਸੌਂਪੀ, ਤਾਂ ਮਨ ਬੜਾ ਖੁਸ਼ ਹੋਇਆ। ਇਸ ਮੌਕੇ ਤੇ ਚੈਨਲ ਪੰਜਾਬੀ ਦੇ ਸਟੂਡੀਓ ਵਿੱਚ ਰਿਚਮੈਂਟ ਤੋਂ ਲਿਬਰਲ ਪਾਰਟੀ ਦੇ ਐਮਪੀ ਪਰਮ ਬੈਂਸ ਵੀ ਮੌਜੂਦ ਸਨ। ਇਹ ਗਿਆਨ, ਜਾਣਕਾਰੀ ਭਰਪੂਰ ਅਤੇ ਅਹਿਮ ਪ੍ਰਗਟਾਵੇ ਕਰਨ ਵਾਲੀ ਵਡਮੁੱਲੀ ਕਿਤਾਬ ਹੈ, ਜੋ ਸਭ ਨੂੰ ਪੜਨੀ ਚਾਹੀਦੀ ਹੈ, ਤਾਂ ਕਿ ਪਤਾ ਲੱਗੇ ਕਿ ਕੈਨੇਡਾ ਵਿੱਚ ਸਾਡੇ ਮੋਢੀਆਂ ਨੇ ਸੰਘਰਸ਼ ਕਿਵੇਂ ਕੀਤਾ ਤੇ ਅੱਜ ਦੀਆਂ ਮੰਜ਼ਿਲਾਂ ਕਿਵੇਂ ਹਾਸਲ ਹੋਈਆਂ ਹਨ! ਇਸ ਕਿਤਾਬ ਬਾਰੇ ਚੈਨਲ ਪੰਜਾਬੀ ‘ਤੇ ਪ੍ਰੋਗਰਾਮ ‘ਆਵਾਜ਼ ਏ ਪੰਜਾਬ’ ਦੌਰਾਨ ਵਿਸ਼ੇਸ਼ ਗੱਲਬਾਤ ਕਰਨ ਦਾ ਸੁਭਾਗ ਮਿਲਿਆ, ਜੋ ਕਿ ਚੈਨਲ ਪੰਜਾਬੀ ਅਤੇ ਗਲੋਬਲ ਪੰਜਾਬ ‘ਤੇ ਸਾਂਝਾ ਕੀਤਾ ਗਿਆ ਹੈ। 22 ਮਾਰਚ, ਦਿਨ ਸ਼ਨਿਚਰਵਾਰ ਨੂੰ ਸਥਾਨਕ ਸਮੇਂ ਅਨੁਸਾਰ 9 ਵਜੇ, ਇਹ ਪ੍ਰੋਗਰਾਮ ਪ੍ਰਸਾਰਿਤ ਹੋਵੇਗਾ, ਜੋ ਕਿ ਰਾਤੀਂ 9 ਵਜੇ ਦੁਹਰਾਇਆ ਜਾਏਗਾ। ‘ਆਵਾਜ਼-ਏ-ਪੰਜਾਬ’ ਪ੍ਰੋਗਰਾਮ ‘ਚੈਨਲ ਪੰਜਾਬੀ’ ਅਤੇ ‘ਗਲੋਬਲ ਪੰਜਾਬ’ ‘ਤੇ PST ਟਾਈਮ ਅਨੁਸਾਰ ਹਰੇਕ ਸ਼ਨਿਚਰਵਾਰ ਅਤੇ ਐਤਵਾਰ ਸਵੇਰੇ 9 ਵਜੇ ਅਤੇ ਦਹੁਰਾਓ ਰਾਤੀਂ 9 ਵਜੇ ਅਤੇ 5″ ਅਨੁਸਾਰ ਦੁਪਹਿਰ 12 ਵਜੇ ਅਤੇ ਦਹਰਾਓ ਰਾਤੀਂ 12 ਵਜੇ ਹੁੰਦਾ ਹੈ। ਪ੍ਰੋਗਰਾਮ ਚੈਨਲ ਪੰਜਾਬੀ ਦੇ ਯੂ ਟਿਊਬ ਚੈਨਲ ‘ਤੇ ਵੀ ਨਾਲੋ-ਨਾਲ ਪ੍ਰਸਾਰਿਤ ਹੁੰਦਾ ਹੈ।
Channel Punjabi & Global Punjab
Awaz-E-Punjab, Timing :Saturday PSTime: 9:00 AM, ESTime 12:00 PM, Repeat 9:00 PM (PSTime) 24:00 (ET)
Sunday PSTime: 9 AM, ESTime 12:00 PM, Repeat 9 PM (PSTime) 24:00 (ET)
Channel Punjabi Canada, *Rogers Ch. 853
*Shaw Ch. 540, *Bell Fibe TV Ch. 820, *Telus Optik TV Ch. 2423, youtube /@channel punjabi surrey canada 7538 ਆਵਾਜ਼ ਏ ਪੰਜਾਬ
-ਡਾ. ਗੁਰਵਿੰਦਰ ਸਿੰਘ
Home / ਕੈਨੇਡਾ / ਕੈਨੇਡਾ ਦੇ ਸਿੱਖਾਂ ਦੇ ਸੰਘਰਸ਼ ਦਾ ਇਤਿਹਾਸਕ ਦਸਤਾਵੇਜ਼ : ‘ਮਿਨਟ ਬੁੱਕ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਕੈਨੇਡਾ’
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …