ਬਰੈਂਪਟਨ : ਪੰਜਾਬੀ ਦੇ ਗਾਇਕ ਤੇ ਨਾਇਕ ਰਾਜ ਬਰਾੜ ਦੇ ਅਚਾਨਕ ਦਿਹਾਂਤ ਨਾਲ ਕੈਨੇਡਾ ਵਿੱਚ ਵੀ ਉਸਦੇ ਪ੍ਰਸੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਉਹਨਾਂ ਦੇ ਛੋਟੇ ਭਰਾ ਬਲਰਾਜ ਬਰਾੜ ਤੇ ਮਾਤਾ ਧਿਆਨ ਕੌਰ ਕੈਨੇਡਾ ਦੇ ਵਸਨੀਕ ਹਨ । ਜਿਹੜੇ ਰਾਜ ਦੇ ਅੰਿਤਮ ਰਸਮਾਂ ਲਈ ਉਹਨਾਂ ਦੇ ਜੱਦੀ ਪਿੰਡ ਮੱਲਕੇ ਰਵਾਨਾ ਹੋ ਚੁੱਕੇ ਹਨ। ਸਵ. ਰਾਜ ਬਰਾੜ ਦੇ ਕਰੀਬੀ ਮਿੱਤਰ ਬਲਜਿੰਦਰ ਸੇਖਾ ਅਨੁਸਾਰ ਦੁਨੀਆ ਭਰ ਵਿੱਚੋਂ ਉਸਦੇ ਪ੍ਰਸੰਸਕਾਂ ਦੇ ਅਫ਼ਸੋਸ ਦੇ ਫ਼ੋਨ ਆ ਰਹੇ ਹਨ ।ਅਮਰ ਸਿੰਘ ਭੁੱਲਰ, ਸਿਮਰਤ ਗਰੇਵਾਲ਼ ਰਜਿੰਦਰ ਸੈਣੀ, ਜਗਦੀਸ ਗਰੇਵਾਲ਼, ਡਾ.ਬਲਵਿੰਦਰ ਸਿੰਘ, ਰਾਜ ਘੁੰਮਣ, ਸਤਿੱਦਰਪਾਲ ਸਿੱਧਵਾਂ, ਬਲਰਾਜ ਦਿਓਲ, ਕੰਵਲਜੀਤ ਕੰਵਲ, ਗੁਰਦਿਲਬਾਗ ਬਾਗਾ ਮੱਲਕੇ, ਮੱਖਣ ਬਰਾੜ, ਗਾਇਕ ਗਿੱਲ ਹਰਦੀਪ, ਪ੍ਰਿੰਸ ਸੰਧੂ, ਰਵਿੰਦਰ ਸਿੰਘ ਪੰਨੂ, ਸਰਬਜੀਤ ਸਰੋਆ.ਲਾਲੀ ਅਟਵਾਲ, ਲਖਵਿੰਦਰ ਸੰਧੂ, ਜਸਵਿੰਦਰ ਖੋਸਾ, ਸੁੱਖੀ ਨਿੱਜਰ, ਅਮਰਜੀਤ ਸਿੰਘ ਰਾਏ, ਹਰਜੀਤ ਬਾਜਵਾ, ਸਤਪਾਲ ਜੌਹਲ, ਸੰਦੀਪ ਬਰਾੜ, ਬੌਬ ਦੌਸਾਂਝ, ਜਗਮੋਹਨ ਧਾਲੀਵਾਲ, ਇੰਦਾ ਰਾਏਕੋਟੀ, ਜਸਬੀਰ ਗੁਣਚੌਰੀਆ, ਸਿਹਬ ਥਿੰਦ ਆਦਿ ਨੇ ਇਸ ਮੌਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …