ਬਰੈਂਪਟਨ/ਡਾ.ਝੰਡ
ਆਮ ਆਦਮੀ ਪਾਰਟੀ (‘ਆਪ’) ਦੇ ਟੋਰਾਂਟੋ ਚੈਪਟਰ ਦੇ ਸਰਗ਼ਰਮ ਵਰਕਰ ਸੁਦੀਪ ਸਿੰਗਲਾ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਆਪ’ ਪੰਜਾਬ ਦੇ ਸੀਨੀਅਰ ਲੀਡਰ ਅਤੇ ਐੱਨ.ਆਰ.ਆਈ. ਸੈੱਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ 7 ਜਨਵਰੀ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 4.00 ਵਜੇ ‘ਨੈਸ਼ਨਲ ਬੈਂਕੁਇਟ ਹਾਲ’ ਵਿੱਚ ਟੋਰਾਂਟੋ ਏਰੀਏ ਦੇ ਪ੍ਰੈੱਸ ਨੁਮਾਇੰਦਿਆਂ ਨੂੰ ਸੰਬੋਧਨ ਕਰ ਰਹੇ ਹਨ। ਇਹ ਬੈਂਕੁਇਟ ਹਾਲ 7355 ਟੌਰਬਰੱਮ ਰੋਡ, ਮਿਸੀਸਾਗਾ ਵਿਖੇ ਸਥਿਤ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਜਗਤਾਰ ਸਿੰਘ ਸੰਘੇੜਾ ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰਾਂ ਦੇ ਪੱਤਰਕਾਰਾਂ ਨੂੰ ਪੰਜਾਬ ਵਿੱਚ ਫ਼ਰਵਰੀ ਮਹੀਨੇ ਵਿੱਚ ਹੋਣ ਜਾ ਰਹੀਆਂ ਅਸੈਂਬਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਬਾਰੇ ਜਾਣੂੰ ਕਰਾਉਣਗੇ ਅਤੇ ਇਸ ਮੌਕੇ ਉਨ੍ਹਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਜੁਆਬ ਦੇਣਗੇ। ਸੁਦੀਪ ਸਿੰਗਲਾ ਵੱਲੋਂ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਓ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਪ੍ਰੈੱਸ ਕਾਨਫ਼ਰੰਸ ਵਿੱਚ ਹਿੱਸਾ ਲੈਣ ਲਈ ਬੇਨਤੀ ਕੀਤੀ ਜਾਂਦੀ ਹੈ।
‘ਆਪ’ ਦੇ ਐੱਨ.ਆਰ.ਆਈ. ਸੈੱਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ 7 ਜਨਵਰੀ ਨੂੰ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ
RELATED ARTICLES

