Breaking News
Home / ਕੈਨੇਡਾ / ਪ੍ਰੋ. ਜਗਮੋਹਣ ਸਿੰਘ ਕੈਨੇਡਾ ਪਹੁੰਚੇ, ਭਗਤ ਸਿੰਘ ਦੇ ਸ਼ਹੀਦੀ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ

ਪ੍ਰੋ. ਜਗਮੋਹਣ ਸਿੰਘ ਕੈਨੇਡਾ ਪਹੁੰਚੇ, ਭਗਤ ਸਿੰਘ ਦੇ ਸ਼ਹੀਦੀ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ

ਬਰੈਂਪਟਨ/ਬਿਊਰੋ ਨਿਊਜ਼
ਪ੍ਰੋ. ਜਗਮੋਹਣ ਸਿੰਘ ਜੋ ਕਿ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਭਾਣਜੇ ਹਨ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਪਹੁੰਚ ਗਏ ਹਨ। ਉਹ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸਰਪਰਸਤ ਹਨ। ਟੋਰਾਂਟੋ ਏਅਰਪੋਰਟ ਤੇ ਅੰਮ੍ਰਿਤ ਢਿੱਲੋਂ, ਬਲਦੇਵ ਰਹਿਪਾ ਅਤੇ ਹੋਰਨਾਂ ਨੇ ਉਹਨਾਂ ਦਾ ਸਵਾਗਤ ਕੀਤਾ।
ਕੈਨੇਡਾ ਵਿਚਲੀ ਇਸ ਸੰਖੇਪ ਫੇਰੀ ਵਿੱਚ ਉਹ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਸਮਾਗਮ ਵਿੱਚ ਭਗਤ ਸਿੰਘ ਦੀ ਵਿਚਾਰਾਂ ਦੀ ਅੱਜ ਦੇ ਸੰਦਰਭ ਵਿੱਚ ਸਾਰਥਿਕਤਾ ਬਾਰੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕਰਨਗੇ। ਇਸ ਤੋਂ ਬਾਅਦ 2 ਅਪਰੈਲ ਨੂੰ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਸਮਾਗਮ ਵਿੱਚ ‘ਭਗਤ ਸਿੰਘ ਸ਼ਹੀਦੀ ਸਮਾਗਮ’ ਵਿੱਚ ਸ਼ਾਮਲ ਹੋਣਗੇ। ਉੱਥੇ ਉਹ ਹਿਉ ਜੇ ਐਮ ਜੋਨਸਟਨ ਦੁਆਰਾ ਲਿਖਤ, ਪ੍ਰੋ; ਅਜੈਬ ਸਿੰਘ ਦੀਵਾਨਾ ਅਤੇ ਹਰਚਰਨ ਸਿੰਘ ਚਾਹਲ ਦੁਆਰਾ ਅਨੁਵਾਦਤ, ਪ੍ਰੋ: ਜਗਮੋਹਣ ਸਿੰਘ ਅਤੇ ਨਰਭਿੰਦਰ ਦੁਆਰਾ ਸੰਪਾਦਤ ਅਤੇ ਅਦਾਰਾ ‘ਸਰੋਕਾਰਾਂ ਦੀ ਆਵਾਜ਼’ ਅਤੇ ‘ਭਗਤ ਸਿੰਘ ਫਾਊਂਡੇਸ਼ਨ’ ਦੇ ਸਾਂਝੇ ਉੱਦਮ ਨਾਲ ਛਪੀ ਕਿਤਾਬ  ‘ਕਾਮਾਗਾਟਾਮਾਰੂ ਦੀ ਇਤਿਹਾਸਕ ਯਾਤਰਾ’ ਵੀ ਲੋਕ ਅਰਪਣ ਕਰਨਗੇ। ਫਿਰ 16 ਅਪਰੈਲ ਨੂੰ ਬਰੈਂਪਟਨ ਵਿੱਚ ਤਰਕਸ਼ੀਲ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਤਰਕਸ਼ੀਲ ਨਾਟਕ ਮੇਲੇ ਵਿੱਚ ਜੋ ਕਿ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ਵਿੱਚ ਭਾਗ ਲੈਣਗੇ। ਇਸ ਤੋਂ ਇਲਾਵਾ 30 ਅਪਰੈਲ ਨੂੰ ਨਿਊਯਾਰਕ ਅਮਰੀਕਾ ਵਿੱਚ ਹੋ ਰਹੇ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ। ਇਸ ਤੋਂ ਬਿਨਾਂ ਮੀਡੀਆ ਰਾਹੀਂ ਵੀ ਅਨੇਕਾਂ ਪ੍ਰੋਗਰਾਮਾਂ ਵਿੱਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …