18.5 C
Toronto
Sunday, September 14, 2025
spot_img
Homeਕੈਨੇਡਾਜਲ੍ਹਿਆਂਵਾਲਾ ਬਾਗ਼ ਦੁਖਾਂਤ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਮੰਗੇ ਮੁਆਫ਼ੀ: ਥਰੂਰ

ਜਲ੍ਹਿਆਂਵਾਲਾ ਬਾਗ਼ ਦੁਖਾਂਤ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਮੰਗੇ ਮੁਆਫ਼ੀ: ਥਰੂਰ

shashi-tharoor-copy-copyਕਾਂਗਰਸੀ ਆਗੂ ਨੇ ਵਿੱਤੀ ਹਰਜਾਨੇ ਨਾਲੋਂ ਸਰਕਾਰੀ ਮੁਆਫ਼ੀ ਨੂੰ ਦੱਸਿਆ ਵੱਧ ਅਹਿਮ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਆਗੂ ਸ਼ਸ਼ੀ ਥਰੂਰ ਦਾ ਮੰਨਣਾ ਹੈ ਕਿ ਬਰਤਾਨੀਆ ਵੱਲੋਂ ਬਸਤੀਵਾਦੀ ਸ਼ੋਸ਼ਣ ਲਈ ਹਰਜਾਨੇ ਦਾ ਫਾਰਮੂਲਾ ਮੁਸ਼ਕਲ ਹੈ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਜਲ੍ਹਿਆਂਵਾਲਾ ਬਾਗ਼ ਦੁਖਾਂਤ ਦੀ ਸ਼ਤਾਬਦੀ ਮੌਕੇ ‘ਗੋਡਿਆਂ ਭਾਰ ਹੋ ਕੇ’ ਕਤਲੇਆਮ ਲਈ ਮੁਆਫ਼ੀ ਮੰਗਣ ਕਾਰਨ ਅਜਿਹੀ ਭਾਵਨਾ ਕੁਝ ਹੱਦ ਦੂਰ ਹੋਵੇਗੀ ਕਿ ਉਸ ਵੇਲੇ ਹੋਈਆਂ ਗ਼ਲਤੀਆਂ ਮੰਨੀਆਂ ਨਹੀਂ ਗਈਆਂ।
ਹਰਜਾਨੇ ਦਾ ਮੁੱਦਾ ਉਦੋਂ ਚਰਚਾ ਵਿੱਚ ਆਇਆ, ਜਦੋਂ ਥਰੂਰ ਨੇ ਪਿਛਲੇ ਸਾਲ ਆਕਸਫੋਰਡ ਵਿੱਚ ‘ਬਰਤਾਨੀਆ ਆਪਣੀਆਂ ਪੁਰਾਣੀਆਂ ਬਸਤੀਆਂ ਦਾ ਕਰਜ਼ਦਾਰ ਹੈ’ ਵਿਸ਼ੇ ਉਤੇ ਭਾਸ਼ਣ ਦਿੱਤਾ ਸੀ। ਉਨ੍ਹਾਂ ਦਾ ਇਹ ਭਾਸ਼ਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ। ਹੁਣ ‘ਹਨੇਰ ਕਾਲ: ਭਾਰਤ ਵਿੱਚ ਬਰਤਾਨਵੀ ਸਾਮਰਾਜ’ ਨਾਮੀ ਪੁਸਤਕ ਵਿੱਚ ਥਰੂਰ ਨੇ ਅਜਿਹੇ ਕਈ ਤਰੀਕਿਆਂ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਰਾਹੀਂ ਬਰਤਾਨੀਆ ਨੇ ਭਾਰਤ ਨੂੰ ਤਕਰੀਬਨ ਤਬਾਹ ਕਰ ਦਿੱਤਾ ਸੀ। ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਨੇ ਕਿਹਾ ਕਿ ਗ਼ਲਤੀਆਂ ਦੀ ਕੋਈ ਮਾਤਰਾ ਤਾਂ ਤੈਅ ਨਹੀਂ ਕੀਤੀ ਜਾ ਸਕਦੀ। ਵਿੱਤੀ ਹਰਜਾਨੇ ਨਾਲੋਂ ਜਿਹੜੀ ਗੱਲ ਜ਼ਿਆਦਾ ਜ਼ਰੂਰੀ ਹੈ, ਉਹ ਹੈ ਮੁਆਫ਼ੀ। ਉਨ੍ਹਾਂ ਕਿਹਾ ਕਿ ਅੱਜ ਦੇ ਬਰਤਾਨਵੀ ਵਾਸੀ ਆਪਣੇ ਪੂਰਵਜਾਂ ਵੱਲੋਂ ਕੀਤੀਆਂ ਗ਼ਲਤੀਆਂ ਲਈ ਜ਼ਿੰਮੇਵਾਰ ਨਹੀਂ। ਨਾ ਉਹ ਉਨ੍ਹਾਂ ਲੋਕਾਂ ਤੋਂ ਮੁਆਫ਼ੀ ਮੰਗ ਸਕਦੇ ਹਨ, ਜਿਨ੍ਹਾਂ ਨਾਲ ਗ਼ਲਤ ਹੋਇਆ ਪਰ ਇਸ ਨਾਲ ਇਹ ਭਾਵਨਾ ਪੈਦਾ ਹੋਵੇਗੀ ਕਿ ਇਕ ਸਮੁੱਚਾ ਸਮਾਜ ਪੂਰੀ ਮਨੁੱਖਤਾ ਤੋਂ ਮੁਆਫ਼ੀ ਮੰਗ ਰਿਹਾ ਹੈ। ਥਰੂਰ ਨੇ ਕਿਹਾ ਕਿ ਵਿੱਤੀ ਹਰਜਾਨੇ ਦਾ ਫਾਰਮੂਲਾ ਮੁਸ਼ਕਲ ਹੈ ਕਿਉਂਕਿ ਕੁੱਲ ਹਰਜਾਨਾ ਦਿੱਤਾ ਨਹੀਂ ਜਾਵੇਗਾ ਅਤੇ ਜੋ ਦਿੱਤਾ ਜਾਵੇਗਾ, ਉਹ ਕਾਫ਼ੀ ਨਹੀਂ ਹੋਵੇਗਾ। ਉਨ੍ਹਾਂ ਦੋ ਮਿਸਾਲਾਂ ਦਿੰਦਿਆਂ ਕਿਹਾ ਕਿ ਜਰਮਨੀ ਦੇ ਸੋਸ਼ਲ ਡੈਮੋਕਰੈਟ ਆਗੂ ਵਿਲੀ ਬ੍ਰੈਂਡਟ ਨੇ ਨਾਜ਼ੀਆਂ ਦੇ ਜੁਰਮਾਂ ਲਈ ਵਾਰਸਾ ਗੈਟੋ ਵਿੱਚ ਗੋਡਿਆਂ ਭਾਰ ਹੋ ਕੇ ਮੁਆਫ਼ੀ ਮੰਗੀ। ਭਾਵੇਂ ਉਹ ਇਨ੍ਹਾਂ ਜੁਰਮਾਂ ਨਾਲ ਕਿਸੇ ਵੀ ਤਰ੍ਹਾਂ ਸਬੰਧਿਤ ਨਹੀਂ ਸਨ। ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਦੁਖਾਂਤ ਲਈ ਮੁਆਫ਼ੀ ਮੰਗੀ। ਹਾਲਾਂਕਿ ਕੈਨੇਡਾ ਅਸਲ ਵਿੱਚ ਕਿਸੇ ਵੀ ਕਤਲ ਲਈ ਜ਼ਿੰਮੇਵਾਰ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਡਲ ਨੂੰ ਭਾਰਤ ਦੇ ਸੰਦਰਭ ਵਿੱਚ ਵੀ ਅਪਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਮੁਆਫ਼ੀਆਂ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਲਈ ਆਦਰਸ਼ ਸਥਾਪਤ ਕੀਤਾ ਹੈ ਕਿ ਉਹ ਜਲ੍ਹਿਆਂਵਾਲਾ ਬਾਗ਼ ਦੀ ਸ਼ਤਾਬਦੀ ਮੌਕੇ ਉਥੇ ਜਾਣ ਅਤੇ ਬੀਤੇ ਵਿੱਚ ਕੀਤੇ ਸਾਰੇ ਗੁਨਾਹਾਂ ਲਈ ਗੋਡਿਆਂ ਭਾਰ ਹੋ ਕੇ ਮੁਆਫ਼ੀ ਮੰਗਣ।
ਟੈਰੇਜ਼ਾ ਮੇਅ ਬ੍ਰਿਟਿਸ਼ ਸੈਨਿਕਾਂ ਦੀ ਰਿਹਾਈ ਦਾ ਮੁੱਦਾ ਚੁੱਕੇਗੀ
ਲੰਡਨ: ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਵੱਲੋਂ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਬ੍ਰਿਟੇਨ ਦੇ ਛੇ ਸਾਬਕਾ ਸੈਨਿਕਾਂ ਦੀ ਰਿਹਾਈ ਦਾ ਮੁੱਦਾ ਉਠਾਇਆ ਜਾਵੇਗਾ ਜੋ ਤਾਮਿਲਨਾਡੂ ਜੇਲ੍ਹ ਵਿਚ ਬੰਦ ਹਨ। ਟੈਰੇਜ਼ਾ ਮੇਅ ਐਤਵਾਰ ਤੋਂ ਸ਼ੁਰੂ ਹੋ ਰਹੇ ਆਪਣੇ ਭਾਰਤ ਦੌਰੇ ਮੌਕੇ ਆਪਣੇ ਸੈਨਿਕਾਂ ਨੂੰ ਛੱਡਣ ਦੀ ਮੰਗ ਕਰਨਗੇ।

RELATED ARTICLES
POPULAR POSTS