Breaking News
Home / ਕੈਨੇਡਾ / ਬੋਨੀਗਲਿਨ ਸੀਨੀਅਰਜ਼ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸ਼ਨੀਵਾਰ 30 ਸਤੰਬਰ ਨੂੰ ਬੋਨੀਗਲਿਨ ਪਾਰਕ ਵਿਖੇ ਮਨਾਇਆ ਜਾਏਗਾ

ਬੋਨੀਗਲਿਨ ਸੀਨੀਅਰਜ਼ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸ਼ਨੀਵਾਰ 30 ਸਤੰਬਰ ਨੂੰ ਬੋਨੀਗਲਿਨ ਪਾਰਕ ਵਿਖੇ ਮਨਾਇਆ ਜਾਏਗਾ

ਕੈਲੇਡਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਕੈਲੇਡਨ ਵਿਚ ਨਵ-ਗਠਿਤ ઑਬੌਨੀਗਲਿਨ ਸੀਨੀਅਰਜ਼ ਕਲੱਬ਼ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ-ਦਿਹਾੜਾ ਸ਼ਨੀਵਾਰ 30 ਸਤੰਬਰ ਨੂੰ ਬਾਅਦ ਦੁਪਹਿਰ 1.00 ਵਜੇ ਤੋਂ 3.00 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵਿਦਵਾਨ ਬੁਲਾਰਿਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਪਿਛੋਕੜ, ਜੀਵਨ, ਵਿਚਾਰਧਾਰਾ ਅਤੇ ਮਹਿਜ਼ 24 ਸਾਲ ਦੀ ਉਮਰ ਵਿਚ ਭਾਰਤ ਦੀ ਆਜ਼ਾਦੀ ਲਈ ਦਿੱਤੀ ਗਈ ਮਹਾਨ ਕੁਰਬਾਨੀ ਬਾਰੇ ਵਿਚਾਰ-ਚਰਚਾ ਕੀਤੀ ਜਾਏਗੀ। ਇਸ ਮੌਕੇ ਦੇਸ਼-ਭਗਤੀ ਦੇ ਗੀਤ ਪੇਸ਼ ਜਾਣਗੇ ਅਤੇ ਕਵੀ-ਜਨਾਂ ਵੱਲੋਂ ਕਵਿਤਾਵਾਂ ਸੁਣਾਈਆਂ ਜਾਣਗੀਆਂ। ਕਲੱਬ ਵੱਲੋਂ ਖਾਣ-ਪੀਣ ਦਾ ਵਧੀਆ ਪ੍ਰਬੰਧ ਹੋਵੇਗਾ। ਸਮੂਹ ਭੈਣਾਂ, ਭਰਾਵਾਂ, ਬਜ਼ੁਰਗਾਂ, ਮਾਤਾਵਾਂ ਤੇ ਨੌਜੁਆਨਾਂ ਨੂੰ ਇਸ ਸਮਾਗ਼ਮ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਤਰਲੋਚਨ ਸਿੰਘ ਗਰੇਵਾਲ (+1 647-721-4280) ਜਾਂ ਕਾਮਰੇਡ ਜਗਜੀਤ ਸਿੰਘ ਜੋਗਾ (+1 365-998-9808) ਨੂੰ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …