-1.8 C
Toronto
Saturday, February 14, 2026
spot_img
Homeਕੈਨੇਡਾ19ਵੀਂ ਗੁਰੂ ਨਾਨਕ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 24 ਸਤੰਬਰ ਨੂੰ

19ਵੀਂ ਗੁਰੂ ਨਾਨਕ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 24 ਸਤੰਬਰ ਨੂੰ

ਬਰੈਂਪਟਨ/ਡਾ.ਸੁਖਦੇਵ ਸਿੰਘ ਝੰਡ : ਮਨਜੋਤ ਚੀਮਾ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ’ ਵੱਲੋਂ ‘ਯੂਨਾਈਟਡ ਸਪੋਰਟਸ ਕਲੱਬ’ ਦੇ ਸਹਿਯੋਗ ਨਾਲ 19ਵੀਂ ਕਾਰ ਰੈਲੀ ਅਤੇ ਪਰਿਵਾਰਕ ਪਿਕਨਿਕ 24 ਸਤੰਬਰ ਦਿਨ ਐਤਵਾਰ ਨੂੰ 3430 ਡੈਰੀ ਰੋਡ (ਈਸਟ) ਸਥਿਤ ‘ਪਾਲ ਕੌਫ਼ੇ ਪਾਰਕ’ ਵਿਖੇ ਰੱਖੀ ਗਈ ਹੈ। ਇਸ ਪਾਰਕ ਦਾ ਪਹਿਲਾ ਨਾਂ ‘ਵਾਈਲਡਵੁੱਡ ਪਾਰਕ’ ਸੀ ਅਤੇ ਇਹ ਨਵਾਂ ਨਾਂ ਇਸ ਸਾਲ ਹੀ ਰੱਖਿਆ ਗਿਆ ਹੈ। ਕਾਰ ਰੈਲੀ ਤੇ ਪਿਕਨਿਕ ਦਾ ਇਹ ਪ੍ਰੋਗਰਾਮ ਸਵੇਰੇ 10.00 ਵਜੇ ਸ਼ੁਰੂ ਹੋ ਕੇ ਸ਼ਾਮ ਦੇ 5.00 ਵਜੇ ਤੱਕ ਚੱਲੇਗਾ। ਫ਼ਾਊਂਡੇਸ਼ਨ ਦੀ ਐਗਜ਼ੈਕਟਿਵ ਕਮੇਟੀ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿਚ ਲਏ ਗਏ ਫ਼ੈਸਲੇ ਅਨੁਸਾਰ ‘ਪਾਲ ਕੌਫ਼ੇ ਪਾਰਕ’ ਦੇ ਨਾਲ ਲੱਗਵੀਂ ‘ਏ’ ਪਾਰਕਿੰਗ ਵਿਚ 19ਵੀਂ ਗੁਰੂ ਨਾਨਕ ਕਾਰ ਰੈਲੀ ਨੂੰ ਸਵੇਰੇ 10.00 ਵਜੇ ਹਰੀ ਝੰਡੀ ਦਿੱਤੀ ਜਾਵੇਗੀ ਜੋ ਆਪਣੇ ਨਿਰਧਾਰਤ ਰੂਟ ਤੋਂ ਹੁੰਦੀ ਹੋਈ ਵਾਪਸ ਏਸੇ ਹੀ ਥਾਂ ਆ ਕੇ ਖ਼ਤਮ ਹੋਵੇਗੀ। ਇਸ ਦੌਰਾਨ ਪਾਰਕ ਵਿਚ ਸ਼ਾਮ ਦੇ 4.00 ਵਜੇ ਤੱਕ ਪਰਿਵਾਰਕ ਪਿਕਨਿਕ ਜਾਰੀ ਰਹੇਗੀ ਜਿਸ ਵਿਚ ਖਾਣ-ਪੀਣ ਵਾਲੀਆਂ ਵਸਤਾਂ ਅਤੇ ਮਨੋਰੰਜਨ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ। ਇਸ ਦੌਰਾਨ ਗੀਤ-ਸੰਗੀਤ ਅਤੇ ਬੱਚਿਆਂ, ਨੌਜਆਨਾਂ, ਔਰਤਾਂ ਅਤੇ ਬਜ਼ੁਰਗਾਂ ਦੀਆਂ ਦੌੜਾਂ, ਗੇਮਾਂ ਤੇ ਹੋਰ ਦਿਲਚਸਪ ਈਵੈਂਟਸ ਕਰਵਾਏ ਜਾਣਗੇ ਅਤੇ ਸ਼ਾਮ ਨੂੰ 4.00 ਤੋਂ 5.00 ਵਜੇ ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ।
ਇਸ ਕਾਲ ਰੈਲੀ ਵਿਚ ਭਾਗ ਲੈਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਪਰਿਵਾਰਕ ਪਿਕਨਿਕ ਵਿਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਫ਼ੈੱਡਰੇਸ਼ਨ ਦੀ ਵੈੱਬਸਾਈਟ www.gncsf.org ਵੇਖੀ ਜਾ ਸਕਦੀ ਹੈ ਜਾਂ ਹੇਠ ਲਿਖੇ ਫ਼ੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ: ਦਰਸ਼ਨ ਸਿੰਘ ਬਿਲਖੂ 416-805-5628, ਬਿਕਰਮਜੀਤ (ਚੈਰੀ) 647-330-4546, ਮੇਜਰ ਸਿੰਘ ਨਾਗਰਾ 416-997-3000, ਗੁਰਸ਼ਰਨ ਚੌਹਾਨ 416-618-7711, ਬਲਬੀਰ ਸਿੰਘ ਸੰਧੂ 416-451-2998, ਡਾ. ਕੁਲਦੀਪ ਝੁਨ 416-876-1370, ਨਵ ਭੱਟੀ 416-543-2078, ਕਮਲਜੀਤ ਸਿੰਘ 416-333-4805

RELATED ARTICLES
POPULAR POSTS