ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ 4 ਅਗਸਤ ਦਿਨ ਐਤਵਾਰ ਨੂੰ ਨਿਆਗਰਾਫਾਲ ਦਾ ਟੂਰ ਲਗਾਇਆ। ਸਵੇਰੇ 9 ਵਜੇ ਸਾਰੇ ਮੈਂਬਰ ਸੌਕਰਸੈਂਟਰ ਬਰੈਂਪਟਨ ਇਕੱਠੇ ਹੋਏ ਅਤੇ 9.30 ਵਜੇ ਉਥੋਂ ਚਾਲੇ ਪਾਏ। 11.30 ਵਜੇ ਸੈਂਟ ਕੈਥਰੀਨ ਮਿਊਜ਼ੀਅਮ ਪਹੁੰਚੇ, ਜਿੱਥੇ ਸਭ ਨੇ ਇੱਥੋਂ ਦੀਆਂ ਪੁਰਾਣੀਆਂ ਇਤਿਹਾਸਕ ਚੀਜ਼ਾਂ ਦੇਖਣ ਦਾ ਆਨੰਦ ਮਾਣਿਆ। 12.30 ਵਜੇ ਉਥੋਂ ਅੱਗੇ ਲਈ ਚਾਲੇ ਪਾਏ ਅਤੇ 1.30 ਵਜੇ ਘੜੀਆਂ ਵਾਲੀ ਪਾਰਕ, ਜੋ ਨਿਆਗਰਾਫਾਲ ਦੇ ਕੋਲ ਹੀ ਹੈ, ਇੱਥੇ ਬੈਠ ਕੇ ਸਭ ਨੇ ਆਪਣੇ ਨਾਲ ਲਿਆਂਦਾ ਖਾਣਾ ਖਾਧਾ ਅਤੇ ਪਾਰਕ ਦੀ ਹਰਿਆਵਲੀ ਦਾ ਕੁਝ ਚਿਰ ਆਨੰਦ ਮਾਣਿਆ। ਉਥੇ ਹੀ ਟੋਲੀਆਂ ਬਣਾ ਕੇ ਨਿਆਗਰਾਫਾਲ ਦਾ ਬਹੁਤ ਨੇੜੇ ਹੋ ਕੇ ਲੁਤਫ ਲਿਆ ਅਤੇ ਉਥੇ ਨੇੜੇ ਹੀ ਪੰਜਾਬੀ ਮੇਲਾ ਹੋ ਰਿਹਾ ਸੀ, ਜੋ ਸਾਡੇ ਪੰਜਾਬ ਦੇ ਸਭਿਆਚਾਰ ਦੇ ਰੰਗ ਬਿਖੇਰ ਰਿਹਾ ਸੀ। ਉਸ ਪ੍ਰੋਗਰਾਮ ਦੀ ਰੌਣਕ ਦੇਖਣ ਦਾ ਮੌਕਾ ਮਿਲਿਆ। ਸ਼ਾਮ ਨੂੰ 7 ਵਜੇ ਬੱਸ ‘ਤੇ ਸਵਾਰ ਹੋ ਕੇ ਸੌਕਰ ਸੈਂਟਰ ਰਾਜ਼ੀ ਖੁਸ਼ੀ ਪਹੁੰਚ ਗਏ। ਇਹੋ ਜਿਹੇ ਪਿਕਨਿਕ ਟੂਰ ਆਉਣ ਵਾਲੇ ਸਮੇਂ ਵਿਚ ਹੀ ਹੁੰਦੇ ਰਹਿਣ, ਇਸ ਦੀ ਵੀ ਉਮੀਦ ਕਰਦੇ ਹਾਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …