ਗੁੱਚੀ ਵੱਲੋਂ ਇਸ ਦਸਤਾਰ ਨੂੰ ‘ਇੰਡੀ ਫੁੱਲ ਟਰਬਨ’ ਦੇ ਤੌਰ ‘ਤੇ ਬ੍ਰਾਂਡ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਸੀ, ਪ੍ਰੰਤੂ ਕੰਪਨੀ ਦਾ ਇਹ ਕਦਮ ਉਲਟਾ ਪਿਆ। ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਅਜੇ ਤੱਕ ਕੰਪਨੀ ਨੂੰ ਖਰੀਆਂ-ਖਰੀਆਂ ਸੁਣਾਈਆਂ ਜਾ ਰਹੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸਭ ਤੋਂ ਘਟੀਆ ਤਾਂ ਇਹ ਸੀ ਕਿ ਇਸ ਨੂੰ ਇਕ ਗਲੈਮਰਸ ਟੋਪੀ ਦੀ ਤਰ੍ਹਾਂ ਪੇਸ਼ ਕੀਤਾ ਗਿਆ ਸੀ ਜੋ ਕਿ ਸਰਾਸਰ ਗਲਤ ਸੀ। ਇਸ ਨੂੰ ਬੰਨ੍ਹਿਆ ਵੀ ਗਲਤ ਅੰਦਾਜ਼ ਸੀ, ਜੋ ਕਿ ਵੇਚਣ ‘ਚ ਵੀ ਖਰਾਬ ਲੱਗ ਰਹੀ ਸੀ। ਇਸ ਨੂੰ ਪਹਿਨ ਕੇ ਰੈਂਪ ਵਾਕ ਕਰਨ ਵਾਲੇ ਨਕਲੀ ਸਿੱਖ ਲੱਗ ਰਹੇ ਸਨ। ਇਸ ਦਾ ਸ਼ੁਰੂਆਤੀ ਰੰਗ ਵੀ ਨੀਲਾ ਰੱਖਿਆ ਸੀ ਜੋ ਕਿ ਸਿੱਖ ਧਰਮ ਦੇ ਕਈ ਕਈ ਪ੍ਰਤੀਕਾਂ ‘ਚ ਸ਼ਾਮਲ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …