ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣਾ ਤੇ ਜਨਤਕ ਦੂਰੀ ਨੂੰ ਨਾ ਭੁੱਲੋ
ਨਵੀਂ ਦਿੱਲੀ/ ਬਿਊਰੋ ਨਿਊਜ਼ : ਜਦੋਂ ਪੂਰੀ ਦੁਨੀਆ ਕਰੋਨਾ ਵੈਕਸੀਨ ਨੂੰ ਇਸ ਮਹਾਂਮਾਰੀ ਦੇ ਖਿਲਾਫ਼ ਬ੍ਰਹਮਅਸਤਰ ਮੰਨ ਰਹੀ ਹੈ। ਉਦੋਂ ਡਬਲਿਊ ਐਚ ਓ (ਵਿਸ਼ਵ ਸਿਹਤ ਸੰਗਠਨ) ਨੇ ਇਕ ਬਿਆਨ ਜਾਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਡਬਲਿਊ ਐਚ ਓ ਵੈਸਟਰਨ ਪੈਸੇਫਿਕ ਦਫ਼ਤਰ ਨੇ ਕਿਹਾ ਕਿ ਵੈਕਸੀਨ ਕੋਈ ਸਿਲਵਰ ਬੁਲੇਟ (ਅਚੂਕ ਹਥਿਆਰ) ਨਹੀਂ ਹੈ, ਜਿਸ ਨਾਲ ਇਕੋ ਝਟਕੇ ‘ਚ ਇਕ ਸਾਲ ਤੋਂ ਪੂਰੀ ਦੁਨੀਆ ਨੂੰ ਹਿਲਾਉਣ ਵਾਲੀ ਮਹਾਂਮਾਰੀ ਖਤਮ ਹੋ ਜਾਵੇ। ਡਬਲਿਊ ਐਚ ਓ ਵੈਸਟਰਨ ਪੈਸੇਫਿਕ ਦੇ ਰੀਜਨਲ ਡਾਇਰੈਕਟਰ ਤਾਕੇਸ਼ੀ ਨੇ ਵਰਚੂਅਲ ਮੀਡੀਆ ਬ੍ਰੀਫਿੰਗ ‘ਚ ਵੀਰਵਾਰ ਨੂੰ ਕਿਹਾ ਕਿ ਜਦੋਂ ਤੱਕ ਕਰੋਨਾ ਵਾਇਰਸ ਸੁਸਾਇਟੀ ‘ਚ ਫੈਲ ਰਿਹਾ ਹੈ, ਉਦੋਂ ਤੱਕ ਅਸੀਂ ਸਾਰੇ ਰਿਸਕ ‘ਚ ਹਾਂ। 40 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਅਤੇ ਸੋਸ਼ਲ ਪੱਧਰ ‘ਤੇ ਐਕਟਿਵ ਲੋਕਾਂ ਨੂੰ ਇਨਫੈਕਸ਼ਨ ਤੋਂ ਖੁਦ ਨੂੰ ਬਚਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੁਰੱਖਿਅਤ ਅਤੇ ਅਸਰਦਾਰ ਵੈਕਸੀਨ ਬਣਾਉਣਾ ਇਕ ਗੱਲ ਹੈ ਅਤੇ ਉਨ੍ਹਾਂ ਨੂੰ ਚੰਗੀ ਮਿਕਦਾਰ ‘ਚ ਬਣਾ ਕੇ ਹਰ ਇਕ ਤੱਕ ਪਹੁੰਚਾਉਣਾ ਦੂਜੀ ਗੱਲ ਹੈ। ਇਹ ਸ਼ੁਰੂਆਤ ‘ਚ ਕੁੱਝ ਹੀ ਵਿਅਕਤੀਆਂ ਤੱਕ ਪਹੁੰਚਣ ਵਾਲੀ ਹੈ। ਹਾਈਰਿਸਕ ਗਰੁੱਪ ਨੂੰ ਪਹਿਲ ਦੇ ਅਧਾਰ ‘ਤੇ ਵੈਕਸੀਨ ਲਗਾਈ ਜਾਵੇਗੀ।
ਡਬਲਿਊ ਐਚ ਓ ਇਹ ਗੱਲ ਪਹਿਲਾਂ ਹੀ ਕਲੀਅਰ ਕਰ ਚੁੱਕਿਆ ਹੈ ਕਿ ਵੈਕਸੀਨ ਆਉਣ ਤੋਂ ਬਾਅਦ ਇਕਦਮ ਹਾਲਾਤ ਸੁਧਾਰਨ ਵਾਲੇ ਨਹੀਂ ਹਨ। ਤਾਕੇਸ਼ੀ ਦੇ ਅਨੁਸਾਰ ਸਾਨੂੰ ਆਪਣੇ ਸੁਭਾਅ ‘ਚ ਬਦਲਾਅ ਲਿਆਉਣ ਦੀ ਜ਼ਰੂਰਤ ਨਹੀਂ ਹੈ। ਸਾਨੂੰ ਨਾ ਕੇਵਲ ਆਪਣੇ ਆਪ ਨੂੰ ਬਲਕਿ ਆਪਣੇ ਨਾਲ ਜੁੜੇ ਵਿਅਕਤੀਆਂ ਨੂੰ ਵੀ ਕਰੋਨਾ ਤੋਂ ਬਚਾਈ ਰੱਖਣਾ ਹੈ। ਇਸ ਦੇ ਲਈ ਸਾਨੂੰ ਚੌਕਸੀ ਰੱਖਣੀ ਹੋਵੇਗੀ। ਉਨ੍ਹਾਂ ਨੇ ਦੁਬਾਰਾ ਦੁਹਰਾਇਆ ਕਿ ਸਾਨੂੰ ਵਾਰ-ਵਾਰ ਹੱਥ ਧੋਂਦੇ ਰਹਿਣਾ ਚਾਹੀਦਾ ਹੈ ਅਤੇ ਘਰ ਤੋਂ ਬਾਹਰ ਮਾਸਕ ਵੀ ਜ਼ਰੂਰ ਪਹਿਨਣਾ ਹੋਵੇਗਾ ਅਤੇ ਜਨਤਕ ਦੂਰੀ ਨੂੰ ਬਣਾਈ ਰੱਖਣਾ ਹੋਵੇਗਾ। ਡਬਲਿਊ ਐਚ ਓ ਨੇ ਸਾਫ਼ ਕੀਤਾ ਹੈ ਕਿ ਵੈਕਸੀਨ ਆਉਣ ਮਗਰੋਂ ਵੀ ਸਾਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਪਵੇਗਾ।
Check Also
ਟਰੰਪ ਨੇ ਭਾਰਤ ’ਤੇ ਲਾਇਆ 27 ਫੀਸਦ ਜਵਾਬੀ ਟੈਕਸ
ਟਰੰਪ ਨੇ 2 ਅਪਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਨੇ …