ਭਾਰਤੀ ਮੂਲ ਦੇ ਡਾਕਟਰ ਨੇ ਜਹਾਜ਼ ਦੀ ਉਡਾਨ ਦੌਰਾਨ ਬਚਾਈ ਮਾਂ ਤੇ ਬੱਚੇ ਦੀ ਜਾਨ
ਨਿਊਯਾਰਕ : ਭਾਰਤੀ ਮੂਲ ਦੇ ਡਾਕਟਰ ਨੇ ਆਪਣੇ ਡਿਊਟੀ ਸਮੇਂ ਤੋਂ ਬਿਨਾ ਹੀ ਪੈਰਿਸ ਤੋਂ ਨਿਊਯਾਰਕ ਜਾ ਰਹੀ ਉਡਾਨ (35 ਹਜ਼ਾਰ ਫੁੱਟ ਦੀ ਉੱਚਾਈ) ਵਿਚ ਇਕ ਮਹਿਲਾ ਯਾਤਰੀ ਨੂੰ ਪ੍ਰਸੂਤੀ ਪੀੜਾਂ ਸ਼ੁਰੂ ਹੋਣ ‘ਤੇ ਮੁਸੀਬਤ ਦੇ ਸਮੇਂ ਉਸ ਦੀ ਮਦਦ ਕਰਕੇ ਮਾਂ ਤੇ ਬੱਚੇ ਦੀ ਜਾਨ ਬਚਾ ਲਈ। ਦਰਅਸਲ 17 ਦਸੰਬਰ ਨੂੰ ਡਾ. ਸਿਜ ਹੇਮਲ ਪੈਰਿਸ ਵਿਚ ਆਪਣੇ ਦੋਸਤ ਦੇ ਵਿਆਹ ਸਮਾਗਮ ‘ਚ ਸ਼ਾਮਿਲ ਹੋ ਕੇ ਅਮਰੀਕਾ ਪਰਤ ਰਹੇ ਸਨ। ਉਸੇ ਜਹਾਜ਼ ਵਿਚ ਟੋਇਨ ਓਗੋਡਿਜ ਨਾਮ ਦੀ ਔਰਤ ਵੀ ਸਫ਼ਰ ਕਰ ਰਹੀ ਸੀ। ਸਫ਼ਰ ਦੇ ਦੌਰਾਨ ਹੀ ਉਕਤ ਔਰਤ ਯਾਤਰੂ ਨੂੰ ਪ੍ਰਸੂਤੀ ਪੀੜਾਂ ਸ਼ੁਰੂ ਹੋਈਆਂ। ਉਸ ਨੇ ਮਦਦ ਲਈ ਸਹਾਇਕ ਨੂੰ ਬੁਲਾਉਣਾ ਚਾਹਿਆ, ਔਰਤ ਦੀ ਪ੍ਰੇਸ਼ਾਨੀ ਦੇਖ ਡਾਕਟਰ ਸਿਜ ਦੇ ਨਾਲ ਬੈਠੇ ਇਕ ਵਿਅਕਤੀ ਨੇ ਉਸ ਨੂੰ ਮਦਦ ਕਰਨ ਲਈ ਕਿਹਾ। ਡਾ. ਸਿਜ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਔਰਤ ਦੀ ਹਾਲਤ ਠੀਕ ਨਹੀਂ ਸੀ। ਉਸ ਕੋਲ ਆਪਣੇ ਬੱਚੇ ਨੂੰ ਜਨਮ ਦੇਣ ਲਈ 10 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਸੀ। ਜਹਾਜ਼ ਨੂੰ ਐਮਰਜੈਂਸੀ ਹਾਲਾਤ ਵਿਚ ਉਤਾਰਨ ਲਈ ਅਮਰੀਕੀ ਆਰਮੀ ਏਅਰ ਬੇਸ ਤੱਕ ਪਹੁੰਚਣ ਲਈ ਦੋ ਘੰਟੇ ਦਾ ਸਮਾਂ ਲੱਗ ਸਕਦਾ ਸੀ। ਅਜਿਹੇ ਵਿਚ ਉਨ੍ਹਾਂ ਹਵਾ ਵਿਚ ਹੀ ਬੱਚੇ ਨੂੰ ਜਨਮ ਦੇਣ ਦੀ ਤਰਕੀਬ ਸੋਚੀ ਜੋ ਕਾਮਯਾਬ ਰਹੀ। ਮਾਂ-ਬੱਚੇ ਦੀ ਜਾਨ ਬਚਾਉਣ ਦੀ ਇਵਜ਼ ਵਿਚ ਡਾ. ਸਿਜ ਨੂੰ ਇਨਾਮ ਦਿੱਤਾ ਗਿਆ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …